ਧਿਆਨਪੁਰ, 3 ਦਸੰਬਰ (ਕੁਲਦੀਪ ਸਿੰਘ ਸੋਨੂੰ)- ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਸ਼ਾਹਪੁਰ ਜਾਜਨ ਵਿਖੇ ਬਲਾਕ ਪ੍ਰਧਾਨਾਂ, ਸੀਨੀਅਰ ਆਗੂਆਂ, ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਪਾਰਟੀ ਦੇ ਹੋਰ ਜੁਝਾਰੂ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਸਮੇਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣਗੀਆਂ ਤੇ ਇਹ ਚੋਣਾਂ ਆਮ ਆਦਮੀ ਪਾਰਟੀ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ, ਲੋਕ ਭਲਾਈ ਦੇ ਕੀਤੇ ਕੰਮਾਂ ਦੇ ਆਧਾਰ 'ਤੇ ਲੜੀਆਂ ਜਾਣਗੀਆਂ | ਵਿਧਾਇਕ ਰੰਧਾਵਾ ਵਲੋਂ ਜ਼ੋਨ ਧਾਰੋਵਾਲੀ ਤੋਂ ਗੁਰਮਨਜੀਤ ਸਿੰਘ ਨੂੰ ਬਲਾਕ ਸੰਮਤੀ ਦਾ ਉਮੀਦਵਾਰ ਐਲਾਨਿਆ ਗਿਆ | ਇਸ ਮੌਕੇ ਸੀਨੀਅਰ ਆਗੂ ਜਸਬੀਰ ਸਿੰਘ ਕਾਹਲੋਂ, ਹਲਕਾ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਹਰੀਵਾਲ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਪਵਨਦੀਪ ਕੌਰ ਡੇਰਾ ਪਠਾਣਾ, ਨਿਰਮਲ ਸਿੰਘ ਸਰਪੰਚ ਮੋਹਲੋਵਾਲੀ, ਸਰਪੰਚ ਦਲਬੀਰ ਸਿੰਘ ਧਾਲੀਵਾਲ, ਰਣਜੀਤ ਸਿੰਘ ਭੱਟੀ ਦਰਗਾਬਾਦ, ਸਰਪੰਚ ਜਥੇਦਾਰ ਬਲਬੀਰ ਸਿੰਘ ਰਾਏਚੱਕ, ਲਵਪ੍ਰੀਤ ਸਿੰਘ ਡੇਰਾ ਪਠਾਣਾ, ਬੂਟਾ ਸਿੰਘ ਡੇਰਾ ਪਠਾਣਾ, ਨਰਿੰਦਰ ਸਿੰਘ ਡਿੰਪਲ ਬਲਾਕ ਪ੍ਰਧਾਨ, ਸਰਪੰਚ ਬਲਰਾਜ ਸਿੰਘ ਖਹਿਰਾ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ ਜਾਜਨ, ਸਰਪੰਚ ਲਾਡੀ ਮਾਹਲ, ਸਰਪੰਚ ਬਲਰਾਜ ਸਿੰਘ ਬਾਜ ਰਾਏਚੱਕ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਰਨਧੀਰ ਸਿੰਘ ਉਦੋਵਾਲੀ, ਸਰਪੰਚ ਜਸਮੇਲ ਸਿੰਘ ਕੋਹਾਲੀ, ਮਹਿੰਦਰ ਸਿੰਘ ਸਿੰਘ ਸਰਪੰਚ ਨਿਕੋਸਰਾਂ, ਸਰਪੰਚ ਬਲਵਿੰਦਰ ਸਿੰਘ ਸ਼ਿਕਾਰ, ਜੇ.ਈ. ਬਲਜੀਤ ਸਿੰਘ ਵਡਾਲਾ ਬਾਂਗਰ, ਮੋਹਨ ਮਸੀਹ ਲਖਮਾਨੀਆਂ, ਸਰਪੰਚ ਕਾਬਲ ਸਿੰਘ ਵਡਾਲਾ ਬਾਂਗਰ, ਨੰਬਰਦਾਰ ਹਰਜੀਤ ਸਿੰਘ ਬਸੰਤਕੋਟ, ਸਰਪੰਚ ਜੱਗੀ ਲਖਮਾਨੀਆਂ, ਅਮਰਜੀਤ ਪੰਚ, ਸਾਬਕਾ ਰੇਂਜ ਅਫਸਰ ਰਛਪਾਲ ਸਿੰਘ ਮੁਸਤਰਾਪੁਰ ਆਦਿ ਹਾਜ਼ਰ ਸਨ |