ਪਠਾਨਕੋਟ, 3 ਦਸੰਬਰ (ਵਿਨੋਦ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਖੁਰਮੀ ਵਲੋਂ ਡਿਫੈਂਸ ਕੌਂਸਲਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਸੈਸ਼ਨ ਜੱਜ ਵਲੋਂ ਡਿਫੈਂਸ ਕੌਂਸਲਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਕੋਈ ਵੀ ਇਨਸਾਫ਼ ਤੋਂ ਵਾਂਝਾ ਨਾ ਰਹੇ, ਇਸ ਲਈ ਹਰ ਕੇਸ ਦੀ ਢੁਕਵੀਂ ਪੈਰਵਾਈ ਵੀ ਕੀਤੀ ਜਾਵੇ ਤਾਂ ਜੋ ਸਭਨਾਂ ਨੂੰ ਇਨਸਾਫ਼ ਮਿਲ ਸਕੇ | ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਨੇ ਡਿਫੈਂਸ ਕੌਂਸਲਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਿਟੀ ਦੇ ਸਖ਼ਤ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਅਥਾਰਿਟੀ ਦਾ ਮੁੱਖ ਟੀਚਾ ਇਨਸਾਫ਼ ਸਭਨਾਂ ਲਈ ਨੂੰ ਪੂਰਨਤਾ ਲਾਗੂ ਕਰਦੇ ਹੋਏ ਜੇਲ੍ਹਾਂ ਵਿੱਚ ਬੰਦ ਤੇ ਹੋਰ ਸ਼ੱਕੀ ਮੁਜਰਮਾਂ ਦੀ ਢੁਕਵੀਂ ਪੈਰਵਾਈ ਕੀਤੀ ਜਾਵੇ, ਉਨ੍ਹਾਂ ਕਿਹਾ ਕਿ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤੱਤਾਂ ਦੇ ਆਧਾਰ 'ਤੇ ਪੈਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਹਰ ਵਿਅਕਤੀ ਇਨਸਾਫ਼ ਦੇ ਮੰਦਰ ਵਿਚੋਂ ਇਨਸਾਫ਼ ਲੈ ਕੇ ਜਾਵੇ, ਇਸ ਮੌਕੇ ਉਨ੍ਹਾਂ ਵੱਲੋਂ ਡਿਫੈਂਸ ਕੌਂਸਲਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਮੌਕੇ 'ਤੇ ਨਿਪਟਾਰਾ ਕੀਤਾ ਗਿਆ, ਇਸ ਮੌਕੇ ਸੀ.ਜੇ.ਐਮ. ਰੁਪਿੰਦਰ ਸਿੰਘ, ਚੀਫ਼ ਡਿਫੈਂਸ ਕੌਂਸਲ ਪ੍ਰਭਦੀਪ ਸਿੰਘ ਸੰਧੂ, ਡਿਪਟੀ ਚੀਫ਼ ਡਿਫੈਂਸ ਕੌਂਸਲ ਪਲਵਿੰਦਰ ਕੌਰ, ਸਹਾਇਕ ਡਿਫੈਂਸ ਕੌਂਸਲ ਮੋਦਨਾ ਸ਼ਰਮਾ ਤੇ ਸਹਾਇਕ ਡਿਫੈਂਸ ਕੌਂਸਲ ਅਨੰਦ ਪੁਰੀ ਸ਼ਾਮਿਲ ਸਨ |