ਪਠਾਨਕੋਟ, 3 ਦਸੰਬਰ (ਵਿਨੋਦ/ਸੰਧੂ)-ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਹਿਊਮਨ ਸਮਗਲਿੰਗ ਐਕਟ-2012 (ਪੰਜਾਬ ਐਕਟ ਨੰਬਰ 02 ਆਫ਼ 2013) ਪੰਜਾਬ ਟਰੈਵਲ ਪੋ੍ਰਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਅੰਤਿਮਾ ਸ਼ਰਮਾ ਪੁੱਤਰੀ ਦੇਸਰਾਜ ਸ਼ਰਮਾ ਇੰਦਰਾ ਕਾਲੋਨੀ ਪਠਾਨਕੋਟ, ਪ੍ਰੋਪਰਾਈਟਰ ਅੰਤਰਿਮਾ ਅਕੈਡਮੀ ਢਾਂਗੂ ਰੋਡ ਪਠਾਨਕੋਟ ਵਿਖੇ ਈਐਲਟਸ ਦਾ ਲਾਇਸੈਂਸ ਨੰਬਰ ਐਮ.ਏ./ਐਮ.ਸੀ. -2/53 ਮਿਤੀ 03.10.2023 ਨੂੰ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 02.10.2028 ਤੱਕ ਹੈ | ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਡਾ: ਪੱਲਵੀ ਵਲੋਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਉਪਰੋਕਤ ਸੰਬੰਧੀ ਕਾਫ਼ੀ ਸਮੇਂ ਤੋਂ ਆਪਣੇ ਕੰਮ ਦੀ ਮਹੀਨਾਵਾਰ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਜਾ ਰਹੀ | ਉਸ ਵਲੋਂ ਦਫ਼ਤਰ ਵਿਖੇ ਈ-ਮੇਲ ਰਾਹੀਂ ਦਰਖਾਸਤ ਦਿੱਤੀ ਗਈ ਕਿ ਉਸ ਵਲੋਂ ਆਇਲੈਟਸ ਕੋਚਿੰਗ ਇੰਸਟੀਚਿਊਟ ਦਾ ਕੰਮ ਬੰਦ ਕਰ ਦਿੱਤਾ ਹੈ | ਉਹ ਯੂ.ਏ.ਈ. ਵਿਖੇ ਚਲੀ ਗਈ ਹੈ | ਉਸ ਦੇ ਇੰਸਟੀਚਿਊਟ ਦਾ ਲਾਇਸੈਂਸ ਹੁਣ ਚਾਲੂ ਨਹੀਂ ਹੈ | ਇਸ ਲਈ ਆਪਣੇ ਰਿਕਾਰਡ ਨੂੰ ਉਸ ਅਨੁਸਾਰ ਅੱਪਡੇਟ ਕਰ ਲਿਆ ਜਾਵੇ | ਪੰਜਾਬ ਹਿਊਮਰ ਸਮਗਲਿੰਗ ਐਕਟ ਦੇ ਪੈਰਾ ਨੰਬਰ 6 ਦੇ ਲੜੀ ਨੰਬਰ 9 ਵਿਚ ਲਿਖਿਆ ਗਿਆ ਹੈ | ਇਸ ਲਈ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (ਜੀ) ਦੇ ਉਪਬੰਧਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਅੰਤਿਮਾ ਅਕੈਡਮੀ, ਢਾਂਗੂ ਰੋਡ ਪਠਾਨਕੋਟ ਦੇ ਨਾਮ 'ਤੇ ਜਾਰੀ ਲਾਇਸੈਂਸ ਰੱਦ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਨ੍ਹਾਂ ਦੇ ਖੂੰਦ ਜਾਂ ਇਨ੍ਹਾਂ ਦੀ ਫ਼ਰਮ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਲਾਇਸੈਂਸ ਹੋਲਡਰ/ਫ਼ਰਮ ਦੀ ਪ੍ਰੋਪਰਾਈਟਰ ਹਰ ਪੱਖੋਂ ਜ਼ਿੰਮੇਵਾਰ ਹੋਵੇਗੀ ਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗੀ | ਇਸੇ ਹੀ ਤਰ੍ਹਾਂ ਇਕ ਹੋਰ ਮਾਮਲੇ ਅਧੀਨ ਕੁਨਾਲ ਮਹਾਜਨ ਪੁੱਤਰ ਪਵਨ ਮਹਾਜਨ ਸ਼ੈਲੀ ਰੋਡ ਪਠਾਨਕੋਟ ਦਾ ਲਾਇਸੈਂਸ ਨੰਬਰ ਐਮ.ਏ./ਐਮ.ਸੀ. -2/18 ਮਿਤੀ 5-9-2019 ਨੂੰ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 4.09.2022 ਨੂੰ ਖ਼ਤਮ ਹੋ ਗਈ ਹੈ | ਪ੍ਰਾਰਥਣ ਵਲੋਂ ਇਸ ਦਫ਼ਤਰ ਵਿਖੇ ਮਿਤੀ 21.03.2023 ਨੂੰ ਆਪਣਾ ਲਾਇਸੈਂਸ ਰੀਨਿਊ ਕਰਨ ਸੰਬੰਧੀ ਅਰਜ਼ੀ ਦਿੱਤੀ ਗਈ ਸੀ ਜਿਸ ਅਧੀਨ ਪੁਲਿਸ ਵੈਰੀਫਿਕੇਸ਼ਨ ਵਿਚ ਲਾਇਸੈਂਸ ਰੀਨਿਊ ਨਾ ਕਰਨ ਦੀ ਸਿਫ਼ਾਰਸ਼ ਕੀਤੀ ਗਈ | ਪੜਤਾਲ ਤੋਂ ਬਾਅਦ ਪ੍ਰਾਰਥਣ ਵਲੋਂ ਕਿਹਾ ਗਿਆ ਕਿ ਉਸ ਦਾ ਅਸਲ ਲਾਇਸੈਂਸ ਗੰੁਮ ਹੋ ਗਿਆ ਹੈ ਜਿਸ ਅਧੀਨ ਕਾਰਵਾਈ ਕਰਦਿਆਂ ਉਪਰੋਕਤ ਲਾਇਸੈਂਸ ਵੀ ਰੱਦ ਕੀਤਾ ਜਾਂਦਾ ਹੈ |