ਨਰੋਟ ਮਹਿਰਾ, 3 ਦਸੰਬਰ (ਰਾਜ ਕੁਮਾਰੀ)- ਨਵ ਨਿਯੁਕਤ ਏ.ਡੀ.ਸੀ. (ਜ) ਸੰਜੀਵ ਸ਼ਰਮਾ ਨੇ ਜ਼ਿਲ੍ਹਾ ਪਠਾਨਕੋਟ ਮਲਿਕਪੁਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਹਲਕੇ ਦੇ ਸਮਾਜ ਸੇਵੀ, ਰਾਜਨੀਤਿਕ ਅਹੁਦੇਦਾਰਾਂ ਨੇ ਏ.ਡੀ.ਸੀ. ਦਾ ਬੁਕੇ ਭੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿਚ ਲੋਕਾਂ ਵਿਚ ਵਿਸ਼ਵਾਸ ਬਹਾਲੀ ਹੋਵੇਗੀ | ਉਨ੍ਹਾਂ ਪਠਾਨਕੋਟ ਦੀ ਜਨਤਾ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਲੋਕ ਪ੍ਰਸ਼ਾਸਨ 'ਤੇ ਵਿਸ਼ਵਾਸ ਕਰਦੇ ਹਨ, ਮੈਂ ਜਨਤਾ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ |