02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਧਾਇਕ ਪਾਹੜਾ ਨੇ 23ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੇ ਐਥਲੀਟ ਰਛਪਾਲ ਸਿੰਘ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 21-11-2025
ਗੁਰਦਾਸਪੁਰ, 20 ਨਵੰਬਰ (ਗੁਰਪ੍ਰਤਾਪ ਸਿੰਘ)- ਬੀਤੇ ਦਿਨੀਂ ਚੇਨੱਈ ਵਿਚ ਹੋਈ 23ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਲੰਮੀ ਛਾਲ ਵਿਚ ਕਾਂਸੇ ਦਾ ਤਗਮਾ ਜਿੱਤਣ ਵਾਲੇ ਪਿੰਡ ਸੇਖਾ ਦੇ ਵਸਨੀਕ ਐਥਲੀਟ ਰਛਪਾਲ ਸਿੰਘ ਸੇਖਾ ਨੂੰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਘਰ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਰਛਪਾਲ ਸਿੰਘ ਸੇਖਾ ਨੇ ਕਿਹਾ ਕਿ ਚੈਂਪੀਅਨਸ਼ਿਪ 'ਚ ਵੱਖ-ਵੱਖ ਏਸ਼ੀਆਈ ਦੇਸ਼ਾਂ ਦੇ 32 ਐਥਲੀਟਾਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਲੰਬੀ ਛਾਲ 'ਚ ਉਨ੍ਹਾਂ ਵਲੋਂ ਕਾਂਸੀ ਦਾ ਤਗਮਾ ਜਿੱਤਿਆ ਗਿਆ | ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖਣਗੇ | ਵਿਧਾਇਕ ਪਾਹੜਾ ਨੇ ਐਥਲੀਟ ਰਛਪਾਲ ਸਿੰਘ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਹ ਤਗਮਾ ਜਿੱਤ ਕੇ ਐਥਲੀਟ ਰਛਪਾਲ ਸਿੰਘ ਨੇ ਨਾ ਸਿਰਫ਼ ਗੁਰਦਾਸਪੁਰ ਦੀ ਸਗੋਂ ਪੂਰੇ ਪੰਜਾਬ ਦੀ ਸ਼ਾਨ ਵਿਚ ਵਾਧਾ ਕੀਤਾ ਹੈ |
ਪਿਛਲੀ ਖ਼ਬਰ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਜਥੇ: ਲੰਗਾਹ ਵਲੋਂ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਸਾਲਾਨਾ ਟੂਰਨਾਮੈਂਟ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।