ਕਲਾਨੌਰ, 19 ਨਵੰਬਰ (ਪੁਰੇਵਾਲ)- ਕਲਾਨੌਰ ਖੇਤਰ ਦੇ ਪਿੰਡਾਂ 'ਚ ਪਿਛਲੇ ਸਮੇਂ ਦੌਰਾਨ ਹੋਈਆਂ ਬਰਸਾਤਾਂ ਤੇ ਕਿਰਨ ਨਾਲਾ ਸੱਕੀ ਦੇ ਹੜ੍ਹ ਮਾਰੂ ਪਾਣੀ ਨਾਲ ਪ੍ਰਭਾਵਿਤ ਹੋਈਆਂ ਫਸਲਾਂ, ਨੁਕਸਾਨੇ ਮਕਾਨਾਂ ਤੇ ਮਰੇ ਪਸ਼ੂਆਂ ਦੇ ਪੀੜਤਾਂ ਨੂੰ ਨੇੜਲੇ ਪਿੰਡ ਨੜਾਂਵਾਲੀ ਵਿਖੇ ਹੋਏ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੇ ਵੱਖ-ਵੱਖ ਪਿੰਡਾਂ ਦੇ 8 ਪਸ਼ੂ ਪਾਲਕਾਂ ਨੂੰ 3.37 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਗਏ | ਇਸ ਦੌਰਾਨ ਐਸ.ਡੀ.ਐਮ. ਜਯੋਤਸਨਾ ਸਿੰਘ ਠਾਕੁਰ, ਤਹਿਸੀਲਦਾਰ ਰਜਿੰਦਰ ਸਿੰਘ, 'ਆਪ' ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਅੰਗਰੇਜ਼ ਸਿੰਘ ਕਠਿਆਲਾ ਵੀ ਹਾਜ਼ਰ ਰਹੇ | ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਕੀਤੇ ਵਾਅਦਿਆਂ 'ਤੇ ਖਰੀ ਉਤਰ ਰਹੀ ਹੈ ਤੇ ਲੋਕਾਂ ਦੀ 'ਆਪ' ਸਰਕਾਰ 'ਤੇ ਭਰੋਸੇਯੋਗਤਾ ਮਜ਼ਬੂਤ ਹੋਈ ਹੈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਉਪਰੰਤ ਪਿੰਡ ਕਲਾਨੌਰ ਦੇ 12 ਕਿਸਾਨਾਂ ਨੂੰ 2.54 ਲੱਖ, ਮਾਲੋਮੂਆ ਦੇ 17 ਕਿਸਾਨਾਂ ਨੂੰ 6.51 ਲੱਖ, ਸ਼ਹੂਰ ਦੇ 36 ਕਿਸਾਨਾਂ ਨੂੰ 9.99 ਲੱਖ, ਮਾਨੇਪੁਰ ਦੇ 55 ਕਿਸਾਨਾਂ ਨੂੰ 25.54 ਲੱਖ, ਨੜਾਂਵਾਲੀ ਦੇ 46 ਕਿਸਾਨਾਂ ਨੂੰ 9.52 ਲੱਖ, ਚੰਦੂਵਡਾਲਾ ਦੇ 64 ਕਿਸਾਨਾਂ ਨੂੰ 16.32 ਲੱਖ, ਮੰਜ ਦੇ 14 ਕਿਸਾਨਾਂ ਨੂੰ 7.97 ਲੱਖ, ਚੌੜਾ ਦੇ 39 ਕਿਸਾਨਾਂ ਨੂੰ 8.49 ਲੱਖ, ਬਿਸ਼ਨਕੋਟ ਦੇ 52 ਕਿਸਾਨਾਂ ਨੂੰ 20.40 ਲੱਖ, ਗੋਸਲ ਦੇ 34 ਕਿਸਾਨਾਂ ਨੂੰ 8.22 ਲੱਖ, ਚੱਕ ਤਖਤਪੁਰ ਦੇ 62 ਕਿਸਾਨਾਂ ਨੂੰ 20.82 ਲੱਖ, ਕਿਲਾ ਨੱਥੂ ਸਿੰਘ ਦੇ 56 ਕਿਸਾਨਾਂ ਨੂੰ 35.64 ਲੱਖ, ਫਤਹਿਪੁਰ ਦੇ 15 ਕਿਸਾਨਾਂ ਨੂੰ 4.06 ਲੱਖ, ਬੋਹੜਵਡਾਲਾ ਦੇ 17 ਕਿਸਾਨਾਂ ਨੂੰ 5.99 ਲੱਖ, ਡੇਅਰੀਵਾਲ ਕਿਰਨ ਦੇ 50 ਕਿਸਾਨਾਂ ਨੂੰ 17.03 ਲੱਖ ਦੇ ਕਰੀਬ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਵੰਡੇ ਗਏ ਹਨ | ਵਿਧਾਇਕ ਰੰਧਾਵਾ ਨੇ ਦੱਸਿਆ ਕਿ ਪਸ਼ੂਆਂ ਦੇ ਮੁਆਵਜ਼ੇ ਤਹਿਤ ਬਿਸ਼ਨਕੋਟ, ਚੌੜਾ, ਕਲਾਨੌਰ, ਗੋਸਲ, ਮਾਲੋਮੂਆ, ਚੰਦੂਵਡਾਲਾ ਦੇ 8 ਪਸ਼ੂ ਪਾਲਕਾਂ ਨੂੰ 3.37 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਇਸ ਮੌਕੇ ਕਾਨੂੰਗੋ ਭੁਪਿੰਦਰ ਸਿੰਘ, ਕਾਨੂੰਗੋ ਕੁਲਬੀਰ ਸਿੰਘ ਰੰਧਾਵਾ, ਕਾਨੂੰਗੋ ਮਨਦੀਪ ਸਿੰਘ, ਗੁਰਵਿੰਦਰ ਸਿੰਘ, ਪਟਵਾਰੀ ਸਤਵਿੰਦਰ ਸਿੰਘ, ਜਗੀਰ ਸਿੰਘ, ਸਰਪੰਚ ਸੁਰਜੀਤ ਸਿੰਘ ਸਮਰਾ, ਗੁਰਦੀਪ ਸਿੰਘ ਕਾਹਲੋਂ, ਰਮਨ ਕੁਮਾਰ ਰਿੰਕੂ, ਰਤਨ ਸਿੰਘ ਗੋਸਲ, ਰਵੇਲ ਸਿੰਘ ਚੰਦੂਵਡਾਲਾ, ਮੰਗਲ ਸਿੰਘ ਸ਼ਹੂਰ, ਸੁਬੇਗ ਸਿੰਘ ਮੱਲ੍ਹੀ, ਸਰਦੂਲ ਮਸੀਹ ਮਾਲੋਮੂਆ, ਰਛਪਾਲ ਸਿੰਘ ਮਾਨੇਪੁਰ, ਹਰਦੀਪ ਸਿੰਘ ਮਾਨੇਪੁਰ, ਸੁਖਵਿੰਦਰ ਸਿੰਘ ਮੱਲ੍ਹੀ, ਚਰਨਜੀਤ ਸਿੰਘ ਕਲਾਨੌਰ ਸਮੇਤ ਪਿੰਡਾਂ ਦੇ ਮੁਹਤਬਰ ਹਾਜ਼ਰ ਰਹੇ |