25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਪਿੱਛੇ ਵੱਡੀ ਸਾਜਿਸ਼-ਰਿਆੜ, ਚੀਮਾ <br/>

ਅਜੀਤ ਡੈਸਕ 19-11-2025

ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਂਅ 'ਤੇ ਵਿਆਹ ਕਰਵਾਉਣ ਵਾਲੀ ਅÏਰਤ ਸਰਬਜੀਤ ਕੌਰ ਏਜੰਸੀਆਂ ਦੀ ਵੱਡੀ ਸਾਜ਼ਿਸ਼ ਦਾ ਇਕ ਹਿੱਸਾ ਹੈ, ਕਿਉਂਕਿ ਇਹ ਪਹਿਲੀ ਘਟਨਾ ਨਹੀਂ | ਇਸ ਤੋਂ ਪਹਿਲਾਂ ਵੀ ਪਿਛਲੇ ਸਮੇਂ ਦੌਰਾਨ ਇਕ ਅÏਰਤ ਨੇ ਪਾਕਿਸਤਾਨ ਦਰਸ਼ਨ ਦੀਦਾਰ ਕਰਨ ਸਮੇਂ ਉਥੇ ਵਿਆਹ ਕਰਵਾ ਲਿਆ ਸੀ | ਇਹ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਤੇ ਸਾਬਕਾ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਕਪੂਰਥਲਾ ਦੀ ਅÏਰਤ ਸਰਬਜੀਤ ਕੌਰ ਪਾਕਿਸਤਾਨ ਦਰਸ਼ਨ ਦੀਦਾਰੇ ਕਰਨ ਗਈ ਸੀ, ਪਰ ਪਾਕਿਸਤਾਨ ਜਾ ਕੇ ਉਸ ਨੇ ਆਪਣਾ ਧਰਮ ਬਦਲ ਕੇ ਆਪਣੀ ਮਨਮਰਜ਼ੀ ਨਾਲ ਮੁਸਲਮਾਨ ਧਰਮ ਅਪਨਾ ਕੇ ਆਪਣਾ ਨਾਂਅ ਨੂਰ ਹੁਸੈਨ ਰੱਖ ਲਿਆ | ਉਨ੍ਹਾਂ ਕਿਹਾ ਕਿ ਵਿਆਹ ਕਰਵਾਉਣ ਵਾਲੀ ਦੂਸਰੀ ਘਟਨਾ ਵਾਪਰੀ ਹੈ, ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਲੱਗ ਰਹੀ ਹੈ, ਕਿਉਂਕਿ ਜਦ ਕੋਈ ਆਮ ਵਿਅਕਤੀ ਪਾਕਿਸਤਾਨ ਫ਼ੋਨ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਤੁਰੰਤ ਗਿ੍ਫ਼ਤਾਰ ਕਰ ਲਿਆ ਜਾਂਦਾ ਹੈ, ਪਰ ਸਰਬਜੀਤ ਕੌਰ ਆਪ ਬਿਆਨ ਕਰ ਰਹੀ ਹੈ ਕਿ ਮੈਂ ਪਿਛਲੇ 9 ਸਾਲਾਂ ਤੋਂ ਪਾਕਿਸਤਾਨ ਨਾਸਿਰ ਨਾਂਅ ਦੇ ਵਿਅਕਤੀ ਦੇ ਸੰਪਰਕ ਵਿਚ ਹਾਂ ਤੇ ਉਸ ਨੂੰ ਲਗਾਤਾਰ ਫ਼ੋਨ ਕਰ ਰਹੀ ਹੈ | ਗਗਨਦੀਪ ਸਿੰਘ ਰਿਆੜ ਨੇ ਅੱਗੇ ਕਿਹਾ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੱਲ ਕਹੀ ਜਾਂ ਰਹੀਂ ਹੈ ਕਿ ਸਿੱਖ ਬੀਬੀਆਂ ਜੋ ਇੱਕਲੀਆਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਜਾਂਦੀਆਂ ਹੈ, ਉਨ੍ਹਾਂ 'ਤੇ ਪਾਬੰਦੀ ਲਗਾਈ ਜਾਵੇ, ਇਹ ਬਿਆਨ ਬਹੁਤ ਗਲਤ ਹੈ ਕਿ ਕੋਈ ਇਕ ਗਲਤੀ ਕਰਦਾ ਹੈ ਤਾਂ ਬਾਕੀ ਸਿੱਖ ਬੀਬੀਆਂ ਨੂੰ ਉਸ ਦੀ ਸਜ਼ਾ ਕਿਉਂ ਦਿੱਤੀ ਜਾਵੇ | ਇਸ ਮੌਕੇ ਸੀਨੀਅਰ ਆਗੂ ਭਾਈ ਗੁਰਮੁੱਖ ਸਿੰਘ ਸੰਧੂ, ਡਾਕਟਰ ਕਾਰਜ ਸਿੰਘ, ਰਣਧੀਰ ਸਿੰਘ ਪਟਿਆਲਾ, ਦਵਿੰਦਰ ਸਿੰਘ ਲੁਧਿਆਣਾ ਸੰਤ ਸਿਪਾਹੀ, ਸੁਖਵਿੰਦਰ ਸਿੰਘ ਪਾਹੜਾ, ਕੰਵਲਜੀਤ ਸਿੰਘ ਬਿੱਟਾ, ਪਰਮਜੀਤ ਸਿੰਘ ਧਨੇਰ, ਲਵਪ੍ਰੀਤ ਸਿੰਘ ਬਟਾਲਾ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਵਿਚ 28 ਪ੍ਰਾਣੀ ਗੁਰੂ ਵਾਲੇ ਬਣੇ <br/> ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਨੂੰ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ 10 ਲੱਖ ਦੀ ਸਹਾਇਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।