ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਮੰਡਲ ਪ੍ਰਧਾਨ ਸ: ਬਲਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਬਿਜਲੀ ਦਫ਼ਤਰ ਸ/ਡ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇੰਪਲਾਈਜ਼ ਫ਼ੈਡਰੇਸ਼ਨ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਸਫ਼ਲਤਾ ਪੂਰਵਕ ਕੀਤੀ ਗਈ | ਇਸ ਮੌਕੇ ਅਮਰਜੀਤ ਸਿੰਘ ਨੂੰ ਸ/ਡ ਪ੍ਰਧਾਨ, ਗੁਰਜੀਤ ਸਿੰਘ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਸਿੰਘ ਨੂੰ ਕੈਸ਼ੀਅਰ, ਇੰਜੀ. ਜੋਬਨਪ੍ਰੀਤ ਸਿੰਘ ਜੇ.ਈ. ਨੂੰ ਸਕੱਤਰ, ਸਰਬਜੀਤ ਸਿੰਘ ਨੂੰ ਮੁੱਖ ਸਲਾਹਕਾਰ/ਪ੍ਰੈੱਸ ਸਕੱਤਰ, ਸੁਖਬੀਰ ਸਿੰਘ ਨੂੰ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ | ਮੀਟਿੰਗ ਵਿਚ ਸਾਥੀ ਕਰਮਚਾਰੀ ਸੰਦੀਪ ਸਿੰਘ ਸਕੱਤਰ ਮੰਡਲ ਕਾਦੀਆਂ, ਗੁਰਨਾਮ ਸਿੰਘ ਸੀਨੀਅਰ ਆਗੂ ਸਰਕਲ ਗੁਰਦਾਸਪੁਰ, ਕੰਵਲਜੀਤ ਸਿੰਘ ਸਕੱਤਰ ਸ/ਡ ਕਾਦੀਆਂ, ਜਸਵੰਤ ਸਿੰਘ ਲਾਈਨਮੈਨ ਆਦਿ ਹਾਜ਼ਰ ਸਨ |