ਘਰੋਟਾ, 7 ਨਵੰਬਰ (ਸੰਜੀਵ ਗੁਪਤਾ)- ਮਿਡ-ਡੇ-ਮੀਲ ਕੁੱਕ ਕਮ ਹੈਲਪਰ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨਾਲ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਵਲੋਂ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਗਿਆ ਤੇ ਉਨ੍ਹਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ | ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਵਲੋਂ ਮਿਡ ਡੇ ਮੀਲ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਮਿਡ ਡੇ ਮੀਲ ਕੁੱਕ ਕਮ ਹੈਲਪਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦਿੱਤੇ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਨੇ ਮਿਡ ਡੇ ਮੀਲ ਕੁੱਕ ਕਮ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਸੋਈ ਤੇ ਮਿਡ ਡੇ ਮੀਲ ਵਰਤਾਉਣ ਲਈ ਵਰਤੀ ਜਾਂਦੀ ਜਗ੍ਹਾ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਖਾਣਾ ਬਣਾਉਣ ਸਮੇਂ ਮਿਡ ਡੇ ਮੀਲ ਵਰਕਰਾਂ ਦਾ ਸਿਰ ਢੱਕਿਆ ਹੋਵੇ ਤੇ ਨਹੰੁ ਕੱਟੇ ਹੋਣੇ ਚਾਹੀਦੇ ਹਨ | ਖਾਣਾ ਬਣਾਉਣ ਸਮੇਂ ਵਰਤੇ ਜਾਂਦੇ ਪੋਣੇ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਅਤੇ ਖਾਣਾ ਬਣਾਉਣ ਤੋਂ ਪਹਿਲਾਂ ਤੇ ਖਾਣਾ ਖਿਲਾਉਣ ਤੋਂ ਪਹਿਲਾਂ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ | ਅਨਾਜ ਦੀ ਸਾਫ਼ ਸਫ਼ਾਈ ਰੱਖਣ ਦੇ ਨਾਲ-ਨਾਲ ਗਰਮੀ ਤੇ ਬਰਸਾਤਾਂ 'ਚ ਮਸਾਲਿਆਂ ਅਤੇ ਅਨਾਜ ਦੀ ਉਚਿਤ ਸਾਂਭ ਸੰਭਾਲ ਰੱਖੀਂ ਜਾਵੇ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਕਿਹਾ ਕਿ ਮਿਡ ਡੇ ਮੀਲ ਮੀਨੂੰ ਅਨੁਸਾਰ ਸਾਫ਼ ਸੁਥਰੇ ਢੰਗ ਨਾਲ ਸਹੀ ਮਾਤਰਾ 'ਚ ਬਣਾਇਆ ਜਾਵੇ, ਖਾਣਾ ਤਿਆਰ ਕਰਨ ਲਈ ਵੱਧ ਤੋਂ ਵੱਧ ਐਲ.ਪੀ.ਜੀ. ਗੈਸ ਦੀ ਵਰਤੋਂ ਕੀਤੀ ਜਾਵੇ, ਵਿਦਿਆਰਥੀਆਂ ਨੂੰ ਲਾਈਨਾਂ ਵਿਚ ਸਾਫ਼ ਜਗ੍ਹਾ 'ਤੇ ਟਾਟ ਜਾਂ ਦਰੀ 'ਤੇ ਬਿਠਾ ਕੇ ਵਧੀਆ ਤੇ ਸਾਫ਼ ਸੁਥਰੇ ਢੰਗ ਨਾਲ ਖਾਣਾ ਪਰੋਸਿਆ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮਿਡ ਡੇ ਮੀਲ ਵਰਕਰਾਂ ਨੂੰ ਕੰਮ ਦੇ ਦੌਰਾਨ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਸ ਨੂੰ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇ ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਰਾਜੀਵ ਲੇਖਾਕਾਰ, ਰੀਨਾ ਡਾਟਾ ਐਂਟਰੀ ਓਪਰੇਟਰ, ਏ.ਬੀ.ਐਮ. ਮੁਕੇਸ਼ ਕੁਮਾਰ, ਏ.ਬੀ.ਐਮ. ਰੇਖਾ ਸ਼ਰਮਾ, ਏ.ਬੀ.ਐਮ. ਨੀਤੂ ਬਾਲਾ, ਏ.ਬੀ.ਐਮ. ਮਿੰਟੂ, ਏ.ਬੀ.ਐਮ. ਰਣਜੀਤ, ਕੁੱਕ ਚੰਚਲ ਦੇਵੀ, ਰਿਤੂ ਬਾਲਾ, ਸ਼ਸ਼ੀ ਬਾਲਾ, ਦਰਸ਼ਨਾ ਦੇਵੀ, ਮਹਿੰਦਰ ਕੌਰ, ਤਿ੍ਪਤਾ ਦੇਵੀ, ਆਰਤੀ, ਵੀਨਾ, ਗੰਗਾ, ਕਿਰਨ ਜੋਤੀ, ਮੀਨਾ ਦੇਵੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ |