17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਿੰਡ ਮੰਮਣ ਵਿਖੇ ਦੂਸਰੇ ਵਾਲੀਬਾਲ ਟੂਰਨਾਮੈਂਟ 'ਚ 16 ਨਾਮਵਰ ਟੀਮਾਂ ਨੇ ਲਿਆ ਭਾਗ

ਅਜੀਤ ਡੈਸਕ 07-11-2025
ਧਿਆਨਪੁਰ, 6 ਨਵੰਬਰ (ਕੁਲਦੀਪ ਸਿੰਘ ਸੋਨੂੰ)- ਬਾਬਾ ਹਜ਼ਾਰਾ ਸਿੰਘ ਦੇ ਵਰਸੋਏ ਜਥੇਦਾਰ ਨਾਮਦੇਵ ਦੀ ਪ੍ਰੇਰਨਾ ਸਦਕਾ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਸ਼ਿਵ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਦੂਸਰਾ ਵਾਲੀਬਾਲ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੀਆਂ ਨਾਮਵਰ 16 ਟੀਮਾਂ ਨੇ ਭਾਗ ਲਿਆ | ਇਸ ਸੰਬੰਧੀ ਸਾਬੀ ਫ਼ੌਜੀ ਮੰਮਣ ਅਤੇ ਅਮਨ ਮੰਮਣ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਐੱਨ.ਆਰ.ਆਈ. ਵੀਰਾਂ, ਸਮੁੱਚੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀ ਸਹਿਯੋਗੀ ਸੱਜਣਾਂ ਨੇ ਬਹੁਤ ਹੀ ਵੱਡਾ ਯੋਗਦਾਨ ਦਿੱਤਾ | ਇਸ ਟੂਰਨਾਮੈਂਟ ਵਿਚ ਰੈਫ਼ਰੀ ਦੀ ਡਿਊਟੀ ਉੱਘੇ ਸਮਾਜ ਰਣਜੋਧ ਸਿੰਘ ਮੰਮਣ ਦੇ ਭਰਾ ਅੰਤਰਰਾਸ਼ਟਰੀ ਕੋਚ ਰਾਜਾਬਿੰਦਰ ਸਿੰਘ ਰਾਜਾ ਮੰਮਣ, ਸਰਪੰਚ ਲਾਡੀ ਮਾਹਲ ਤੇ ਮਿਹਰਬਾਨੀ ਮੰਮਣ ਨੇ ਬਾਖ਼ੂਬੀ ਨਿਭਾਈ | ਟੁਰਨਾਮੈਂਟ ਵਿਚ ਗੁਰਜੰਟ ਸਿੰਘ ਮੰਮਣ, ਅਮਨ ਮੰਮਣ ਤੇ ਜਸਕਰਨ ਮੰਮਣ, ਰਾਜੂ ਮੰਮਣ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ | ਮੈਚ ਦਾ ਉਦਘਾਟਨ ਸਮੇਂ ਚੇਅਰਮੈਨ ਸੁੱਚਾ ਸਿੰਘ ਮੰਮਣ, ਜਥੇਦਾਰ ਸੋਹਣ ਸਿੰਘ ਮੰਮਣ, ਕੋਚ ਰਾਜਬਿੰਦਰ ਮੰਮਣ, ਸਾਬੀ ਮੰਮਣ, ਅਮਨ ਮੰਮਣ ਤੇ ਪਿ੍ੰਸ ਮੰਮਣ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰ ਕੇ ਮੈਚ ਦੀ ਸ਼ੁਰੂਆਤ ਕਰਵਾਈ | ਅਖੀਰ 'ਚ ਐੱਨ.ਆਰ.ਆਈ. ਵੀਰਾਂ ਵਲੋਂ ਜੇਤੂ ਟੀਮ ਨੂੰ 31 ਹਜ਼ਾਰ ਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਟਵਾਰੀ ਕੁਲਵੰਤ ਸਿੰਘ, ਇੰਟਰਨੈਸ਼ਨਲ ਖਿਡਾਰੀ ਮੰਨਾ ਮੰਮਣ, ਸੁਲੱਖਣ, ਜੱਜਬੀਰ ਤੇ ਗੋਪੀ ਤਿੰਨੇ ਕੁਵੈਤ, ਮਨਜੀਤ ਕੈਨੇਡਾ, ਰਾਜਾ ਕੈਨੇਡਾ, ਖੜਕੂ ਮੰਮਣ, ਪਿ੍ੰਸਪਾਲ ਸਿੰਘ, ਪੰਮਾ ਮੰਮਣ, ਰਛਪਾਲ ਮੰਮਣ, ਕੰਵਲਜੀਤ ਸਿੰਘ ਗੱਗੂ, ਡਾਕਟਰ ਬਿੱਲਾ, ਸਰਪੰਰ ਰਵੀ ਮੰਮਣ, ਸੋਨੂੰ ਮੰਮਣ ਪਟਵਾਰੀ, ਵਿਸ਼ਪ ਗਰੀਬ ਦਾਸ, ਹੈਪੀ ਮੰਮਣ, ਮਾਦੀ ਮੰਮਣ, ਜੱਜ ਵੀਰ ਸਿੰਘ, ਜਗਦੀਸ਼ ਸਿੰਘ ਠੇਕੇਦਾਰ, ਬਾਬਾ ਹਰਜੀਤ ਸਿੰਘ ਗ੍ਰੰਥੀ, ਜੁਗਰਾਜ ਸਿੰਘ ਮੰਮਣ, ਕਾਲਾ ਮੰਨਣ, ਜਤਿੰਦਰ ਸਿੰਘ ਫ਼ੌਜੀ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਸ਼ੰਭੂ ਅੰਦੋਲਨ ਦੌਰਾਨ ਚੋਰੀ ਹੋਈ ਟਰਾਲੀ ਬਦਲੇ ਕਿਸਾਨ ਨੂੰ ਨਵੀਂ ਟਰਾਲੀ ਬਣਾ ਕੇ ਦ... ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਯੂਨੀਵਰਸਿਟੀ ਯੁਵਕ ਮੇਲੇ 'ਚੋਂ ਰਨਰਅੱੱਪ ਟਰਾਫ਼ੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।