ਬਟਾਲਾ, 6 ਨਵੰਬਰ (ਸਤਿੰਦਰ ਸਿੰਘ)-ਸਫ਼ਾਈ ਸੇਵਕ ਯੂਨੀਅਨ ਬਟਾਲਾ ਨੇ ਪ੍ਰਧਾਨ ਵਿੱਕੀ ਕਲਿਆਣ ਦੀ ਅਗਵਾਈ ਵਿਚ ਸਥਾਨਕ ਗਾਂਧੀ ਚੌਕ ਵਿਖੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਧਾਨ ਵਿੱਕੀ ਕਲਿਆਣ ਨੇ ਕਿਹਾ ਕਿ ਰਾਜਾ ਵੜਿੰਗ ਨੇ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖ਼ਿਲਾਫ਼ ਅਪਸ਼ਬਦ ਬੋਲੇ ਸਨ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਰਾਜਾ ਵੜਿੰਗ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਵਾਲਮੀਕੀ ਸਭਾ ਦੇ ਪ੍ਰਧਾਨ ਹਿਮਾਂਸ਼ੂ ਮਲਹੋਤਰਾ, ਭਗਵਾਨ ਵਾਲਮੀਕ ਸੇਵਾ ਦਲ ਦੇ ਪ੍ਰਧਾਨ ਗਰੇਸ ਭੱਟੀ, ਸਿਟੀ ਵਾਲਮੀਕ ਸਭਾ ਦੇ ਚੇਅਰਮੈਨ ਜਿੰਮੀ ਮਲਹੋਤਰਾ, ਮੰਗਾ ਭੰਡਾਰੀ, ਨਿਸ਼ਾਨ ਕੁਮਾਰ, ਗੋਕੁਲ ਮਲਿਕ, ਤਿ੍ਵੈਨੀ ਚੌਹਾਨ, ਬੋਬੀ ਖੋਸਲਾ, ਵਕੀਲ ਨਮਨ ਲੂਥਰਾ, ਸੰਜੀਤ ਅਦਿੱਤਿਆ, ਰਜਨੀਸ਼ ਭੱਟੀ, ਗਗਨ, ਪੰਕਜ ਭੱਟੀ, ਸ਼ਕਤੀ ਭੱਟੀ ਤੇ ਅਨਿਲ ਭੱਟੀ ਆਦਿ ਹਾਜ਼ਰ ਸਨ |