ਕਲਾਨੌਰ, 6 ਨਵੰਬਰ (ਪੁਰੇਵਾਲ)-ਕਲਾਨੌਰ ਖੇਤਰ ਦੇ ਪਿੰਡਾਂ 'ਚ ਕਿਰਨ ਨਾਲਾ ਸੱਕੀ ਦੇ ਹੜ੍ਹ ਮਾਰੂ ਪਾਣੀ ਨਾਲ ਪ੍ਰਭਾਵਿਤ ਹੋਈਆਂ ਫਸਲਾਂ, ਨੁਕਸਾਨੇ ਮਕਾਨਾਂ ਤੇ ਮਰੇ ਪਸ਼ੂਆਂ ਦੇ ਪੀੜਤਾਂ ਨੂੰ ਸਥਾਨਕ ਕਸਬੇ ਦੇ ਬੀ.ਡੀ.ਪੀ.ਓ. ਦਫਤਰ ਵਿਖੇ ਕਰਵਾਏ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਇਕ ਕਰੋੜ 58 ਲੱਖ 86 ਹਜ਼ਾਰ ਰੁਪਏ ਮੁਆਵਜਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਗਏ | ਇਸ ਦੌਰਾਨ ਐਸ.ਡੀ.ਐਮ. ਜਯੋਤਸਨਾ ਸਿੰਘ ਠਾਕੁਰ, ਤਹਿਸੀਲਦਾਰ ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਜਗਦੀਪਇੰਦਰ ਸਿੰਘ ਸੋਢੀ, ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ, ਵੈਟਰਨਰੀ ਅਸਫਰ ਰਣਵਿਜੇ ਸਿੰਘ, 'ਆਪ' ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, 'ਆਪ' ਸੋਸਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਗੋਰਾਇਆ, ਮੀਤ ਕੋਆਰਡੀਨੇਟਰ ਚੈਂਚਲ ਕੁਮਾਰ ਚੰਨ ਵੀ ਹਾਜ਼ਰ ਰਹੇ | ਵਿਧਾਇਕ ਰੰਧਾਵਾ ਨੇ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਉਪਰੰਤ ਪਿੰਡ ਕਮਾਲਪੁਰ ਜੱਟਾਂ ਦੇ 75 ਕਿਸਾਨਾਂ ਨੂੰ 41 ਲੱਖ 25 ਹਜ਼ਾਰ, ਡੇਅਰੀਵਾਲ ਕਿਰਨ ਦੇ 100 ਕਿਸਾਨਾਂ ਨੂੰ 32 ਲੱਖ ਦਸ ਹਜ਼ਾਰ, ਕਲਾਨੌਰ ਨਾਰਥ ਦੇ 50 ਕਿਸਾਨਾਂ ਨੂੰ 15 ਲੱਖ 21 ਹਜ਼ਾਰ ਰੁਪਏ ਤੇ ਪਿੰਡ ਚਿਕੜੀ ਦੇ 14 ਕਿਸਾਨਾਂ ਨੂੰ 2 ਲੱਖ 43 ਹਜ਼ਾਰ ਰੁਪਏ ਸਮੇਤ ਕੁੱਲ 91 ਲੱਖ 1 ਹਜ਼ਾਰ ਰੁਪਏ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ ਹੈ | ਵਿਧਾਇਕ ਰੰਧਾਵਾ ਨੇ ਦੱਸਿਆ ਕਿ ਪਸ਼ੂਆਂ ਦੇ ਮੁਆਵਜੇ ਤਹਿਤ ਡੇਅਰੀਵਾਲ ਕਿਰਨ ਦੇ 3 ਪਸ਼ੂ ਪਾਲਕਾਂ ਨੂੰ 95 ਹਜ਼ਾਰ, ਕਮਾਲਪੁਰ ਜੱਟਾਂ ਦੇ 1 ਕਿਸਾਨ ਨੂੰ 37 ਹਜ਼ਾਰ 500 ਤੇ ਚਿਕੜੀ ਦੇ ਕਿਸਾਨਾਂ ਨੂੰ 75 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ 2 ਲੱਖ 70 ਹਜ਼ਾਰ 5 ਸੌ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਵਿਧਾਇਕ ਰੰਧਾਵਾ ਨੇ ਦੱਸਿਆ ਕਿ ਪ੍ਰਭਾਵਿਤ ਹੋਏ ਮਕਾਨਾਂ ਦੇ ਮਾਲਕਾਂ ਨੂੰ ਕਲਾਨੌਰ 'ਚ 17 ਵਾਰਸਾਂ ਨੂੰ 8 ਲੱਖ 9 ਹਜ਼ਾਰ ਰੁਪਏ, ਡੇਅਰੀਵਾਲ ਕਿਰਨ ਦੇ 39 ਕਿਸਾਨਾਂ ਨੂੰ 33 ਲੱਖ 69 ਹਜ਼ਾਰ, ਚਿਕੜੀ ਦੇ 11 ਕਿਸਾਨਾਂ ਨੂੰ 10 ਲੱਖ ਰੁਪਏ, ਪਿੰਡ ਗੱਡੀ ਕਲਾਂ ਦੇ 15 ਕਿਸਾਨਾਂ ਨੂੰ 11 ਲੱਖ 60 ਹਜ਼ਾਰ ਤੇ ਕਮਾਲਪੁਰ ਜੱਟਾਂ ਦੇ 2 ਕਿਸਾਨਾਂ ਨੂੰ 2 ਲੱਖ ਚਾਲੀ ਹਜ਼ਾਰ ਦੀ ਰਾਸ਼ੀ ਸਮੇਤ ਕੁੱਲ 84 ਪੀੜਤਾਂ ਨੂੰ 65 ਲੱਖ 78 ਹਜ਼ਾਰ ਦੀ ਰਾਸ਼ੀ ਜਾਰੀ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ | ਇਸ ਮੌਕੇ ਚੇਅ. ਗੁਰਦੇਵ ਸਿੰਘ ਵਿਰਕ, ਨੰਬਰਦਾਰ ਬਲਰਾਜ ਸਿੰਘ ਗੁਰਾਇਆ, ਬਲਾਕ ਪ੍ਰਧਾਨ ਇੰਦਰ ਭਾਰਲ, ਕੁਲਵਿੰਦਰ ਸਿੰਘ ਕਾਹਲੋਂ, ਕਾਨੂੰਗੋ ਭੁਪਿੰਦਰ ਸਿੰਘ, ਕਾਨੂੰਗੋ ਕੁਲਬੀਰ ਸਿੰਘ ਰੰਧਾਵਾ, ਪਟਵਾਰੀ ਰਛਪਾਲ ਸਿੰਘ, ਸਤਵਿੰਦਰ ਸਿੰਘ, ਜਗੀਰ ਸਿੰਘ, ਜਸਕਰਨ ਸਿੰਘ ਰੰਧਾਵਾ ਸਮੇਤ ਹੋਰ ਅਮਲਾ ਵੀ ਹਾਜ਼ਰ ਰਹੇ |