ਗੁਰਦਾਸਪੁਰ, 6 ਨਵੰਬਰ (ਚੱਕਰਾਜਾ)- ਸਥਾਨਕ ਸ਼ਹਿਰ ਅੰਦਰ ਪੈਂਦਾ ਸ਼ੁੱਭਮ ਇਨਕਲੇਵ ਬਟਾਲਾ ਰੋਡ ਗੁਰਦਾਸਪੁਰ ਵਿਖੇ ਘਰ ਦੇ ਬਾਹਰ ਲੱਗਾ ਮੋਟਰਸਾਈਕਲ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਬਲਰਾਜ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਅਹਿਮਦਾਬਾਦ ਧਾਰੀਵਾਲ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਚਾਚਾ ਦਰਸ਼ਨ ਲਾਲ ਦੇ ਘਰ ਮਕਾਨ ਨੰਬਰ-158/8 ਸ਼ੁੱਭਮ ਇਨਕਲੇਵ ਵਿਖੇ ਆਇਆ ਸੀ ਤੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.06ਬੀ.ਈ. 7980 ਰੰਗ ਕਾਲਾ ਘਰ ਦੇ ਬਾਹਰ ਖੜਾ ਕਰਕੇ ਆਪ ਅੰਦਰ ਚਲਾ ਗਿਆ | ਜਦ ਉਹ ਘਰ ਅੰਦਰ ਬੈਠਾ ਸੀ ਤਾਂ ਉਸ ਨੰੂ ਬਾਹਰ ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਸੁਣਾਈ ਦਿੱਤੀ | ਜਦ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ | ਉਨ੍ਹਾਂ ਮਗਰ ਭੱਜ ਕੇ ਚੋਰਾਂ ਨੰੂ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਕਾਬੂ ਨਹੀਂ ਆ ਸਕੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੰੂ ਕੀਤੀ ਸ਼ਿਕਾਇਤ ਕੀਤੀ ਕਿ ਚੋਰਾਂ ਦੀ ਭਾਲ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਲੱਭਣ 'ਚ ਮਦਦ ਕੀਤੀ ਜਾਵੇ |