14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

350ਵੇਂ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਨੈਤਿਕ ਸਿੱਖਿਆ ਪ੍ਰੀਖਿਆ ਦਾ ਸਫਲ ਆਯੋਜਨ

ਅਜੀਤ ਡੈਸਕ 20-10-2025
ਗੁਰਦਾਸਪੁਰ, 19 ਅਕਤੂਬਰ (ਚੱਕਰਾਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰਦਾਸਪੁਰ-ਪਠਾਨਕੋਟ ਜ਼ੋਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਦੇ ਪਵਿੱਤਰ ਅਵਸਰ 'ਤੇ ਵਿਸ਼ੇਸ਼ ਨੈਤਿਕ ਪ੍ਰੀਖਿਆ ਦਾ ਸਫਲ ਆਯੋਜਨ ਕੀਤਾ ਗਿਆ | ਇਹ ਪ੍ਰੀਖਿਆ ਗੁਰਦਾਸਪੁਰ ਜ਼ਿਲ੍ਹੇ ਦੇ ਲਗਪਗ 35 ਸਰਕਾਰੀ ਤੇ ਨਿੱਜੀ ਕਾਲਜਾਂ ਵਿਚ ਇਕੱਠੇ ਕਰਵਾਈ ਗਈ | ਜਿਸ ਵਿਚ 2000 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਜ਼ੋਨਲ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਦੇ ਪ੍ਰਸ਼ਨ ਗੁਰੂ ਸਾਹਿਬ ਦੀ ਅਵਿਨਾਸ਼ੀ ਜੀਵਨ ਕਥਾ, ਉਨ੍ਹਾਂ ਦੀਆਂ ਅਤੁੱਲ ਕੁਰਬਾਨੀਆਂ ਅਤੇ ਸਿਲੇਬਸ ਵਿਚ ਦਰਜ ਨੈਤਿਕ ਸਿੱਖਿਆ ਦੇ ਮੁੱਖ ਮੌਜੂਆਂ 'ਤੇ ਅਧਾਰਿਤ ਸਨ | ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਸਿਰਫ਼ ਵਿਦਿਆਰਥੀਆਂ ਦੀ ਜਾਣਕਾਰੀ ਦੀ ਪਰਖ ਨਹੀਂ, ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੰੂ ਜੀਵਨ ਵਿਚ ਉਤਾਰਨ ਲਈ ਪ੍ਰੇਰਿਤ ਕਰਨ ਦਾ ਇਕ ਯਤਨ ਸੀ |

ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਬਲਕਾਰ ਸਿੰਘ ਕੋਟ ਬੁੱਢਾ <br/> ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹੜ੍ਹ ਪ੍ਰਭਾਵਿਤ 3 ਪਿੰਡਾਂ ਦੇ 75 ਲਾਭਪਾਤਰੀਆਂ ਨੂੰ 12 ਲੱਖ 38 ਹਜ਼ਾਰ ਦੀ ਰਾਹਤ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।