02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਵ. ਪ੍ਰੀਤਮ ਕੌਰ ਵਿਰਕ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

ਸਵ. ਪ੍ਰੀਤਮ ਕੌਰ ਵਿਰਕ (ਹਾਸ਼ੀਏ 'ਚ) ਨੂੰ ਸ਼ਰਧਾਂਜਲੀ ਭੇਟ ਕਰਦੇ ਬੁਲਾਰੇ ਤੇ ਹਾਜ਼ਰ ਸੰਗਤਾਂ | ਤਸਵੀਰਾਂ : ਜਤਿੰਦਰ ਕੱਦ <br/> 19-10-2025
ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਕਾਮਰੇਡ ਰਣਬੀਰ ਸਿੰਘ ਵਿਰਕ ਦੇ ਧਰਮਪਤਨੀ ਸਵਰਗੀ ਪ੍ਰੀਤਮ ਕੌਰ ਵਿਰਕ, ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਾਲੀਆ ਇਨਕਲੇਵ ਫੇਜ-1 ਕਾਦੀਆਂ ਰੋਡ ਬਟਾਲਾ ਵਿਖੇ ਪਾਏ ਗਏ | ਉਪਰੰਤ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਹੋਈ | ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਹੋਏ ਸ਼ਰਧਾਂਜਲੀ ਸਮਾਰੋਹ ਦੀ ਆਰੰਭਤਾ ਤੋਂ ਪਹਿਲਾਂ ਪ੍ਰੀਤਮ ਕੌਰ ਦੇ ਪਤੀ ਕਾਮਰੇਡ ਰਣਬੀਰ ਸਿੰਘ ਨੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ | ਬਾਅਦ ਵਿਚ ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਸੀ.ਪੀ.ਆਈ. ਦੇ ਸਟੇਟ ਕੌਸਲ ਮੈਂਬਰ ਗੁਲਜ਼ਾਰ ਸਿੰਘ ਬਸੰਤਕੋਟ, ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਰਘਬੀਰ ਸਿੰਘ ਪਕੀਵਾਂ, ਜਨਵਾਦੀ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਸੁਭਾਸ਼ ਮੱਟੂ, ਸੋਮ ਸਿੰਘ ਮੁਲਾਜ਼ਮ ਆਗੂ, ਨਰਿੰਦਰ ਸਿੰਘ ਸੰਧੂ, ਔਰਤਾਂ ਦੇ ਮੁਲਾਜ਼ਮ ਆਗੂ ਤਲਵਿੰਦਰ ਕੌਰ ਤੇ ਹੋਰ ਆਗੂਆਂ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਡਾ. ਮਾਣਿਕ ਮਹਾਜਨ ਨੇ ਸਵਰਗੀ ਪ੍ਰੀਤਮ ਕੌਰ ਦੇ ਨਾਲ ਆਪਣੀ ਨੇੜਤਾ ਪ੍ਰਗਟਾਉਂਦਿਆਂ ਉਨ੍ਹਾਂ ਦੇ ਸੁਭਾਅ ਅਤੇ ਅਪਣੱਤ ਭਰੇ ਲਹਿਜੇ ਨਾਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਡਾ. ਅਨੂਪ ਸਿੰਘ ਨੇ ਨਿਭਾਈ | ਸਮਾਗਮ ਦੇ ਅਖੀਰ ਵਿਚ ਜਰਨੈਲ ਸਿੰਘ ਘੁੰਮਣ ਨੇ ਆਈਆਂ ਸੰਗਤਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੇਂਟ ਵਾਰੀਅਰ ਸਕੂਲ ਵਿਖੇ ਨੈਨਿਕਾ ਗਾਂਗਣੀ ਦਾ ਕੱਥਕ ਡਾਂਸ ਪੇਸ਼ <br/> ਅਗਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਨੇ ਦੀਵਾਲੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।