02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ 'ਚ ਦੀਵਾਲੀ ਸਮਾਗਮ <br/>

ਜੀ.ਐਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ਵਿਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਬੱਚਿਆਂ ਸਮੇਤ ਸਕੂਲ ਪਿ੍ੰਸੀਪਲ ਤੇ ਪ੍ਰਬੰਧਕ | ਤਸਵੀਰ : ਨਾਗਰਾ <br/> 19-10-2025
ਕੋਟਲੀ ਸੂਰਤ ਮੱਲ੍ਹੀ 18 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ ਵਿਚ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਦਾ ਸਮਾਗਮ ਬੜੀ ਧੂਮ-ਧਾਮ ਤੇ ਖੁਸ਼ੀ ਨਾਲ ਮਨਾਇਆ ਗਿਆ | ਇਸ ਸਬੰਧੀ ਪਿ੍ੰਸੀਪਲ ਸ੍ਰੀਮਤੀ ਸੋਨੀਆ ਮਹਾਜਨ ਨੇ ਦੱਸਿਆਂਾ ਕਿ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਨੂੰ ਹੱਥ ਨਾਲ ਬਣਾਈਆਂ ਸਜਾਵਟੀ ਚੀਜ਼ਾਂ ਨਾਲ ਸੁਸੋਭਿਤ ਕੀਤਾ, ਜਿਸ ਨਾਲ ਸਾਰੀਆਂ ਕਲਾਸਾਂ ਦੀ ਸ਼ੋਭਾ ਹੋਰ ਵੀ ਵਧ ਗਈ | ਹਰ ਕਲਾਸ ਦੀ ਸਜਾਵਟ ਰਚਨਾਤਮਕਤਾ ਤੇ ਕਲਾਤਮਿਕਤਾ ਦਾ ਸੁੰਦਰ ਮਿਲਾਪ ਸੀ | ਸਮਾਗਮ ਦੀ ਸ਼ੁਰੂਆਤ ਦਸਵੀਂ ਜਮਾਤ ਦੇ ਵਿਦਿਆਰਥੀ ਅਭੈਜੀਤ ਸਿੰਘ ਵਲੋਂ ਸਹੁੰ ਚੁੱਕਣ ਨਾਲ ਹੋਈ | ਇਸ ਮੌਕੇ ਬੱਚਿਆਂ ਨੇ ਪ੍ਰਣ ਲਿਆ ਕਿ ਉਹ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕੇ ਨਹੀਂ ਚਲਾਉਣਗੇ ਅਤੇ ਪ੍ਰਦੂਸ਼ਣ ਰਹਿਦ ਤਿਉਹਾਰ ਮਨਾਉਣਗੇ | ਇਸ ਤੋਂ ਬਾਅਦ ਨੌਵੀਂ ਜਮਾਤ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਤੇ ਦਸਵੀਂ ਜਮਾਤ ਦੇ ਵਿਦਿਆਰਥੀ ਅਭੀਜੋਤ ਸਿੰਘ ਨੇ ਦੀਵਾਲੀ ਦੇ ਅਧਿਆਤਮਿਕ ਅਰਥਾਂ ਤੇ ਰੋਸ਼ਨੀ ਦੇ ਪ੍ਰਤੀਕ ਬਾਰੇ ਗੱਲ ਕੀਤੀ | ਪਿ੍ੰਸੀਪਲ ਸੋਨੀਆ ਮਹਾਜਨ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਲਾਉਣ ਦਾ ਤਿਉਹਾਰ ਨਹੀਂ, ਸਗੋ ਇਹ ਹਨੇਰੇ ਉੱਤੇ ਰੌਸ਼ਨੀ ਦੀ ਅਸਾਧਾਰਣਤਾ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ | ਸਕੂਲ ਦੇ ਡਾਇਰੈਕਟਰ ਅਯੋਧ ਸਿੰਘ ਨੇ ਕਿਹਾ ਕਿ ਦੀਵਾਲੀ ਸਾਨੂੰ ਸਾਫ਼-ਸੁਥਰੇ ਵਾਤਾਵਰਣ, ਆਪਸੀ ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਹੱਥ ਨਾਲ ਬਣਾਈਆਂ ਚੀਜ਼ਾਂ ਨਾਲ ਜਮਾਤਾਂ ਦੀ ਸਜ਼ਾਵਟ ਕਰਨਾ ਇਹ ਦਰਸਾਉਦਾ ਹੈ ਕਿ ਅਸਲ ਖੁਸ਼ੀ ਪੈਸੇ ਨਾਲ ਨਹੀਂ, ਸਗੋਂ ਆਪਣੇ ਸਿਰਜਣਾਤਮਕ ਵਿਚਾਰਾਂ ਤੇ ਮਿਹਨਤ ਨਾਲ ਪ੍ਰਾਪਤ ਹੁੰਦੀ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਦਿਆਲ ਸਿੰਘ ਭੱਟੀ ਤੇ ਚੇਅਰਪਰਸਨ ਬਲਜਿੰਦਰ ਕੌਰ ਨੇ ਵੀ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ 'ਚ ਬੰਦੀ ਛੋੜ ਤੇ ਦੀਵਾਲੀ ਮਨਾਈ <br/> ਅਗਲੀ ਖ਼ਬਰ ਹਰਿਆਣਾ ਦੇ ਕਿਸਾਨਾਂ ਨੇ ਹੜ੍ਹ ਪੀੜਤਾਂ ਲਈ ਸ਼ੋ੍ਰਮਣੀ ਕਮੇਟੀ ਨੂੰ 3.98 ਲੱਖ ਦਾ ਚੈੱਕ ਦਿੱਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।