02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਫਿਰ ਬਦਲੇ ਪਠਾਨਕੋਟ ਦੇ ਮਾਈਨਿੰਗ ਅਫਸਰ

ਅਜੀਤ ਡੈਸਕ 19-10-2025
ਐਕਸੀਅਨ ਸਿਮਰ ਸੰਧੂ ਲਗਾਏ ਗਏ ਪਠਾਨਕੋਟ ਦੇ ਕਾਰਜਕਾਰੀਨੀ ਇੰਜੀਨੀਅਰ ਕਮ ਮਾਈਨਿੰਗ ਅਫਸਰ
ਪਠਾਨਕੋਟ, 18 ਅਕਤੂਬਰ (ਵਿਨੋਦ)-ਜਲ ਸਰੋਤ ਵਿਭਾਗ ਵਲੋਂ ਇਕ ਵਾਰ ਫਿਰ ਤੋਂ ਪਠਾਨਕੋਟ ਦੇ ਮਾਈਨਿੰਗ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਗੱਲ ਦੱਸਣਯੋਗ ਹੈ ਕਿ ਹੜ੍ਹਾਂ ਦੌਰਾਨ ਮਾਈਨਿੰਗ ਅਫਸਰ ਐਕਸੀਅਨ ਨੀਤਨ ਸੂਦ ਨੂੰ ਜਲ ਸਰੋਤ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਦੇ ਹੁਕਮਾਂ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਸ ਦੇ ਬਾਅਦ ਐਕਸੀਅਨ ਰਜਿੰਦਰ ਪਾਲ ਗੋਇਲ ਨੂੰ ਪਠਾਨਕੋਟ ਮਾਈਨਿੰਗ ਅਫਸਰ ਬਣਾਇਆ ਗਿਆ ਸੀ | ਦੋ ਮਹੀਨੇ ਬਾਅਦ ਫਿਰ ਤੋਂ ਜਲ ਸਰੋਤ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਰਜਿੰਦਰ ਪਾਲ ਗੋਇਲ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਉਨਾਂ ਦੀ ਜਗ੍ਹਾ ਹੁਸ਼ਿਆਰਪੁਰ ਤੋਂ ਵਿਜੀਲੈਂਸ ਕੁਆਲਿਟੀ ਐਸੋਰੈਸ ਹੁਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਪ੍ਰੀਤ ਸਿਮਰ ਸੰਧੂ ਨੂੰ ਕਾਰਜਕਾਰਨੀ ਇੰਜੀਨੀਅਰ ਕਮ ਮਾਈਨਿੰਗ ਅਫਸਰ ਪਠਾਨਕੋਟ ਲਗਾਇਆ ਗਿਆ ਅਤੇ ਐਸ.ਡੀ.ਓ. ਮਾਈਨਿੰਗ ਮੰਡਲ ਵਿਚ ਸਸਪੈਂਡ ਕੀਤੇ ਗਏ ਐਸ.ਡੀ.ਓ. ਲਵਪ੍ਰੀਤ ਦੀ ਥਾਂ ਪੰਕਜ ਬਾਲੀ ਨੂੰ ਐਸ.ਡੀ.ਓ. ਮਾਈਨਿੰਗ ਮੰਡਲ ਲਗਾਇਆ ਗਿਆ ਹੈ |

ਪਿਛਲੀ ਖ਼ਬਰ ਬੀ. ਐਮ. ਐਸ. ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਵਲੋਂ ਗਰੀਨ ਤੇ ਸੁਰੱਖਿਅਤ ਦੀਵਾਲੀ ਮਾਰਚ ਕੱਢਿਆ <br/> ਅਗਲੀ ਖ਼ਬਰ ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਸਵੱਛ ਦੀਵਾਲੀ ਤੇ ਹਰੀ ਦੀਵਾਲੀ ਦਾ ਕੀਤਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।