15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਾਰਡ ਨੰਬਰ 33 ਵਿਖੇ ਤਰਸੇਮ ਲਾਲ ਦੇ ਪਰਿਵਾਰ ਲਈ ਸ਼ੈੱਡ ਨਿਰਮਾਣ ਦਾ ਕੰਮ ਪੂਰਾ

ਅਜੀਤ ਡੈਸਕ 02-09-2025
ਪਠਾਨਕੋਟ, 1 ਸਤੰਬਰ (ਸੰਧੂ)-ਸਮਾਜ ਸੇਵਾ ਤੇ ਲੋਕ ਭਲਾਈ ਵੱਲ ਇਕ ਹੋਰ ਮਹੱਤਵਪੂਰਨ ਪਹਿਲਕਦਮੀ ਨੂੰ ਸਫ਼ਲਤਾ ਪੂਰਵਕ ਪੂਰਾ ਕਰਦੇ ਹੋਏ ਵਾਰਡ 33 ਵਿਚ ਤਰਸੇਮ ਲਾਲ ਦੇ ਪਰਿਵਾਰ ਲਈ ਸ਼ੈੱਡ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ | ਇਹ ਪਹਿਲ ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਕੀਤੀ ਗਈ ਸੀ ਜੋ ਲੰਬੇ ਸਮੇਂ ਤੋਂ ਖੁੱਲ੍ਹੇ ਅਸਮਾਨ ਹੇਠ ਰਹਿਣ ਤੇ ਖਾਣਾ ਪਕਾਉਣ ਲਈ ਮਜਬੂਰ ਸੀ | ਸ਼੍ਰੀਜਲ ਗੁਪਤਾ, ਸਮਾਜ ਸੇਵਕ ਮਿੰਟੂ ਪਹਿਲਵਾਨ ਤੇ ਰਮੇਸ਼ ਕੁੱਕ ਦੇ ਯਤਨਾਂ ਤੇ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਦੇ ਸਹਿਯੋਗ ਨਾਲ ਪਰਿਵਾਰ ਨੂੰ ਹੁਣ ਇਕ ਸੁਰੱਖਿਅਤ ਅਤੇ ਸਥਾਈ ਛੱਤ ਮਿਲ ਗਈ ਹੈ | ਇਸ ਕੰਮ ਦੇ ਪੂਰਾ ਹੋਣ ਨਾਲ ਪਰਿਵਾਰ ਨੂੰ ਬਹੁਤ ਰਾਹਤ ਮਿਲੀ ਹੈ ਤੇ ਹੁਣ ਉਹ ਇਕ ਸਨਮਾਨਜਨਕ ਤੇ ਸੁਰੱਖਿਅਤ ਜੀਵਨ ਬਤੀਤ ਕਰ ਸਕਣਗੇ | ਇਸ ਮੌਕੇ ਬੋਲਦਿਆਂ ਸ਼੍ਰੀਜਲ ਗੁਪਤਾ ਨੇ ਕਿਹਾ ਕਿ ਮਨੁੱਖੀ ਸੇਵਾ ਦਾ ਅਸਲ ਅਰਥ ਉਦੋਂ ਹੁੰਦਾ ਹੈ ਜਦੋਂ ਅਸੀਂ ਉਨ੍ਹਾਂ ਲੋਕਾਂ ਤੱਕ ਪਹੁੰਚ ਕਰਦੇ ਹਾਂ ਜੋ ਸਭ ਤੋਂ ਵੱਧ ਲੋੜਵੰਦ ਹਨ | ਵਾਰਡ 33 'ਚ ਤਰਸੇਮ ਲਾਲ ਦੇ ਪਰਿਵਾਰ ਲਈ ਸ਼ੈੱਡ ਦੀ ਉਸਾਰੀ ਦਾ ਪੂਰਾ ਹੋਣਾ ਉਨ੍ਹਾਂ ਲਈ ਖੁਸ਼ੀ ਅਤੇ ਸੰਤੁਸ਼ਟੀ ਦੀ ਗੱਲ ਹੈ | ਇਹ ਸਿਰਫ਼ ਇਕ ਸ਼ੈੱਡ ਨਹੀਂ ਹੈ, ਸਗੋਂ ਉਨ੍ਹਾਂ ਲਈ ਮਾਣ ਅਤੇ ਸੁਰੱਖਿਆ ਦਾ ਪ੍ਰਤੀਕ ਹੈ | ਲੋਕਾਂ ਨੇ ਧੰਨਵਾਦ ਪ੍ਰਗਟ ਕੀਤਾ |
ਪਿਛਲੀ ਖ਼ਬਰ ਪਿੰਡ ਕੋਲੀਆਂ ਤੇ ਪਿੰਡ ਪੰਮਾ ਵਿਖੇ ਹੜ੍ਹ ਨਾਲ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 157ਵੇਂ ਦਿਨ 'ਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।