ਤਾਰਾਗੜ੍ਹ, 21 ਜੁਲਾਈ (ਸੋਹਨ ਲਾਲ)-ਭਾਰਤੀ ਜਨਤਾ ਪਾਰਟੀ ਭਾਜਪਾ ਦੇ ਮੰਡਲ ਪ੍ਰਧਾਨ ਸੁਰੇਸ਼ ਸਲਾਰੀਆ ਦੀ ਅਗਵਾਈ ਹੇਠ ਭਾਜਪਾ ਮੰਡਲ ਭੋਆ ਦੇ ਪਿੰਡ ਖੋਬਾ ਵਿਖੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਲੈਂਡ ਪੂਿਲੰਗ ਐਕਟ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਇਸ ਵਿਰੋਧ ਪ੍ਰਦਰਸ਼ਨ ਦਾ ਮੁੱਖ ਉਦੇਸ਼ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੰੂ ਇਸ ਐਕਟ ਦੇ ਸੰਭਾਵੀ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਸੀ | ਇਸ ਮੌਕੇ ਪੰਜਾਬ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਕਾਰਜਕਾਰਨੀ ਮੈਂਬਰ ਰਾਜੇਸ਼ ਕੁਮਾਰ ਬੈਰਮਪੁਰ ਅਤੇ ਮੰਡਲ ਉਪ ਪ੍ਰਧਾਨ ਰਣਬੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਨੰੂ ਆਪਣਾ ਸਮਰਥਨ ਦਿੱਤਾ | ਇਸ ਮੌਕੇ ਮਨਦੀਪ ਸਿੰਘ, ਪੰਡਿਤ ਰਾਜੇਸ਼ ਸ਼ੁਕਲਾ, ਹਰੀਸ਼, ਸਿਕੰਦਰ ਕੁਮਾਰ, ਰੋਹਿਤ ਕੁਮਾਰ, ਯਸ਼ਪਾਲ, ਕਿਸ਼ਨ ਸੈਣੀ, ਪਾਰਸ ਸੈਣੀ, ਬਾਲਾ ਰਾਣੀ, ਪ੍ਰਵੀਨ ਸੈਣੀ, ਮੀਨੂੰ ਕੁਮਾਰੀ, ਨੀਲਮ ਕੁਮਾਰੀ, ਭਾਰਤੀ ਸੈਣੀ ਸਮੇਤ ਕਈ ਭਾਜਪਾ ਵਰਕਰਾਂ ਨੇ ਹਿੱਸਾ ਲਿਆ | ਸਾਰਿਆਂ ਨੇ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਪੰਜਾਬ ਸਰਕਾਰ ਤੋਂ ਇਸ ਐਕਟ ਨੰੂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ |