26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸ਼ਾਂਤੀ ਵਧਾਉਣ ਵਿਚ ਨੌਜਵਾਨਾਂ ਦੀ ਭੂਮਿਕਾ 'ਤੇ ਸੈਮੀਨਾਰ

ਅਜੀਤ ਡੈਸਕ 22-07-2025
ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਕਾਦੀਆਂ ਦੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਅਹਿਮਦੀਆ ਜਮਾਤ ਕਾਦੀਆਂ ਵਲੋਂ ਸਕੂਲ ਦੇ ਸੈਮੀਨਾਰ ਹਾਲ ਵਿਚ ਸ਼ਾਂਤੀ ਨੂੰ ਵਧਾਉਣ ਵਿਚ ਨੌਜਵਾਨਾਂ ਦੀ ਭੂਮਿਕਾ 'ਤੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਅਹਿਮਦੀਆ ਜਮਾਤ ਕਾਦੀਆਂ ਵਲੋਂ ਜਨਾਬ ਤਾਰਿਕ ਅਹਿਮਦ ਡਾਇਰੈਕਟਰ ਤੇ ਅਹਿਮਦੀਆ ਸਪੋਕਸਪਰਸਨ, ਜਨਾਬ ਮੁਜਾਹਿਦ ਅਹਿਮਦ ਸ਼ਾਸਤਰੀ (ਅਹਿਮਦੀਆ ਸਕੋਲਰ), ਜਨਾਬ ਨੂਰੂਦੀਨ ਨਾਸਿਰ, ਜਨਾਬ ਨੇਮਾਤੁੱਲਾ ਨਵਾਜ਼ ਤੇ ਜ਼ੈਨ ਚੌਧਰੀ ਸ਼ਾਮਿਲ ਹੋਏ | ਪਿ੍ੰਸੀਪਲ ਡਾ. ਸੁਨੀਤਾ ਕੌਸ਼ਲ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਜਮਾਤ ਅਹਿਮਦੀਆ ਕਾਦੀਆਂ ਦੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ | ਇਸ ਮੌਕੇ ਡਾ. ਕੌਸ਼ਲ ਨੇ ਕਿਹਾ ਕਿ ਸ਼ਾਂਤੀ ਭਾਵੇਂ ਅੰਦਰੂਨੀ ਹੋਵੇ ਜਾਂ ਬਾਹਰੀ, ਉਸ ਦਾ ਮਨੁੱਖ ਲਈ ਬਹੁਤ ਮਹੱਤਵ ਹੈ, ਜੇ ਉਹ ਅੰਦਰੋਂ ਸ਼ਾਂਤੀ ਮਹਿਸੂਸ ਕਰਦਾ ਹੈ ਤਾਂ ਹੋਰਾਂ ਲਈ ਰਾਹਤ ਬਣ ਸਕਦਾ ਅਤੇ ਜੇ ਅੰਦਰੋਂ ਉਥਲ-ਪੁਥਲ ਦਾ ਸ਼ਿਕਾਰ ਹੈ ਤਾਂ ਹੋਰਾਂ ਲਈ ਆਫਤ ਬਣ ਸਕਦਾ ਹੈ | ਸ਼ਾਂਤੀ ਅਸਲ ਵਿਚ ਮਨ ਦੀ ਸਥਿਤੀ ਹੈ, ਜੇ ਮਨੁੱਖ ਦਾ ਮਨ ਸ਼ਾਂਤ ਹੈ ਤਾਂ ਸਭ ਕੁਝ ਸਹੀ ਚਲਦਾ ਰਹਿੰਦਾ ਹੈ, ਜੇ ਮਨ ਵਿਚ ਅਸ਼ਾਂਤੀ ਹੈ ਤਾਂ ਖ਼ੁਦ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ, ਪਰਿਵਾਰ ਤੇ ਸਮਾਜ ਲਈ ਵੀ ਮੁਸੀਬਤ ਬਣਦਾ ਹੈ, ਜੇ ਸ਼ਾਂਤੀ ਦਾ ਦਾਇਰਾ ਵੱਡਾ ਕਰੀਏ ਤਾਂ ਵਿਸ਼ਵ ਵਿਚ ਅਮਨ-ਚੈਨ ਦੀ ਬਹੁਤ ਮਹੱਤਤਾ ਹੈ |
ਇਸ ਸੈਮੀਨਾਰ ਵਿਚ ਅਹਿਮਦੀਆ ਜਮਾਤ ਵਲੋਂ ਅੱਜ ਦੇ ਸਮੇ ਵਿਚ ਨੌਜਵਾਨਾਂ ਦੀ ਸਮਾਜ ਵਿਚ ਸ਼ਾਂਤੀ ਸਥਾਪਨਾ ਵਿਚ ਭੂਮਿਕਾ 'ਤੇ ਚਾਨਣ ਪਾਇਆ | ਉਪਰੰਤ ਸਕੂਲ ਮੁਖੀ ਅਤੇ ਸਟਾਫ ਵਲੋਂ ਜਮਾਤ ਅਹਿਮਦੀਆ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਜਮਾਤ ਅਹਿਮਦੀਆ ਵਲੋਂ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਕੂਲ ਬੈਗ ਵੀ ਵੰਡੇ ਗਏ |
ਪਿਛਲੀ ਖ਼ਬਰ ਇਫਟੂ ਵਲੋਂ 25 ਨੂੰ ਸੰਗਰੂਰ ਵਿਖੇ ਹੋਣ ਵਾਲੀ ਮਜ਼ਦੂਰ ਕਿਸਾਨ ਰੈਲੀ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਐਲਾਨ ਅਗਲੀ ਖ਼ਬਰ ਗੰਦਾ ਪਾਣੀ ਸੜਕ 'ਤੇ ਪੈਣ ਨਾਲ ਸੜਕ ਨੇ ਧਾਰਿਆ ਛੱਪੜ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।