26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਗੰਦਾ ਪਾਣੀ ਸੜਕ 'ਤੇ ਪੈਣ ਨਾਲ ਸੜਕ ਨੇ ਧਾਰਿਆ ਛੱਪੜ ਦਾ ਰੂਪ

ਅਜੀਤ ਡੈਸਕ 22-07-2025
ਬਹਿਰਾਮਪੁਰ, 21 ਜੁਲਾਈ (ਪ੍ਰੋ: ਬਲਬੀਰ ਸਿੰਘ ਕੋਲਾ)-ਬਹਿਰਾਮਪੁਰ ਤੋਂ ਤਾਰਾਗੜ੍ਹ ਵਾਇਆ ਮਰਾੜਾ ਜਾਣ ਵਾਲੀ ਸੜਕ ਵਿਚ ਪਿੰਡ ਮਰਾੜਾ ਦੀਆਂ ਨਾਲੀਆਂ ਦਾ ਗੰਦਾ ਪਾਣੀ ਪੈਣ ਕਰਕੇ ਸੜਕ ਛੱਪੜ ਦਾ ਰੂਪ ਧਾਰ ਲੈਂਦੀ ਹੈ | ਜਿਸ ਕਾਰਨ ਸੜਕ ਵਿਚ ਵੱਡੇ-ਵੱਡੇ ਟੋਏ ਪੈਣ ਨਾਲ ਪੈਦਾ ਹੋਈ ਸਮੱਸਿਆ ਕਰਕੇ ਹਰ ਰਾਹਗੀਰ ਪ੍ਰੇਸ਼ਾਨ ਹੈ | ਕਸਬਾ ਬਹਿਰਾਮਪੁਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੰੂ ਤਾਰਾਗੜ੍ਹ ਜਾਣ ਲਈ ਇਹ ਸਭ ਸਿੱਧੀ ਤੇ ਨੇੜੇ ਪੈਂਦੀ ਸੜਕ ਹੈ | ਇਸ ਰਸਤੇ ਰੇਤੇ ਅਤੇ ਬੱਜਰੀ ਵਾਲੀਆਂ ਓਵਰ ਲੋਡਿਡ ਟਿੱਪਰਾਂ ਅਤੇ ਟਰਾਲੀਆਂ ਦੇ ਲੰਘਣ ਨਾਲ ਸੜਕ ਜਲਦੀ ਟੁੱਟ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਸੜਕਾਂ ਬਹੁਤ ਮਜ਼ਬੂਤ ਬਣਾਈਆਂ ਜਾਣ, ਜੋ ਟਿੱਪਰ ਤੇ ਟਰਾਲੀਆਂ ਲੰਘਣ ਨਾਲ ਨਾ ਟੁੱਟਣ | ਲੋਕਾਂ ਦੀ ਮੰਗ ਹੈ ਕਿ ਸੜਕ ਨੰੂ ਮਜ਼ਬੂਤ ਬਣਾਇਆ ਜਾਵੇ ਅਤੇ ਰੇਤੇ ਬੱਜਰੀ ਨਾਲ ਓਵਰ ਲੋਡਿਡ ਟਿੱਪਰ ਅਤੇ ਟਰਾਲੀਆਂ ਉਪਰ ਕਾਨੰੂਨੀ ਸਿਕੰਜਾ ਕੱਸਿਆ ਜਾਵੇ |
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸ਼ਾਂਤੀ ਵਧਾਉਣ ਵਿਚ ਨੌਜਵਾਨਾਂ ਦੀ ਭੂਮਿਕਾ 'ਤੇ ਸੈਮੀਨਾਰ ਅਗਲੀ ਖ਼ਬਰ ਐੱਸ. ਐੱਸ. ਬਾਜਵਾ ਸਕੂਲ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਆਪਣੇ ਜਨਮ ਦਿਨ 'ਤੇ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।