15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਾਤਾ ਚਿੰਤਪੁਰਨੀ ਦੇ ਦਰਸ਼ਨ ਲਈ ਬੱਸ ਰਵਾਨਾ

ਅਜੀਤ ਡੈਸਕ 21-07-2025
ਪਠਾਨਕੋਟ, 20 ਜੁਲਾਈ (ਸੰਧੂ)-ਸਾਉਣ ਮਹੀਨੇ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਅੱਜ ਪਠਾਨਕੋਟ ਸ਼ਹਿਰ ਦੇ ਮਾਡਲ ਟਾਊਨ ਤੋਂ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਮਾਤਾ ਚਿੰਤਪੁਰਨੀ ਦੇ ਦਰਸ਼ਨ ਲਈ ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਸੰਸਥਾ ਵਲੋਂ ਪ੍ਰਧਾਨ ਰਾਜ ਚੰਚਲ ਦੀ ਨਿਗਰਾਨੀ ਹੇਠ ਭੇਜੀ ਗਈ | ਇਸ ਮੌਕੇ ਰਜਨੀ ਸੈਣੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪੰਡਿਤ ਸੁਮਨ ਪ੍ਰਸ਼ਾਦ ਵਲੋਂ ਪੂਜਾ ਅਰਚਨਾ ਅਤੇ ਉਪ ਪ੍ਰਧਾਨ ਵਿਜੇ ਪਾਸੀ ਵਲੋਂ ਕੰਜਕ ਪੂਜਾ ਕਰਨ ਤੋਂ ਬਾਅਦ ਮਾਤਾ ਦੇ ਦਰਸ਼ਨ ਲਈ ਬੱਸ ਭੇਜੀ ਗਈ | ਪ੍ਰਧਾਨ ਰਾਜ ਚੰਚਲ ਨੇ ਕਿਹਾ ਕਿ ਸੰਸਥਾ ਵਲੋਂ ਹਰ ਮਹੀਨੇ ਮਾਤਾ ਚਿੰਤਪੁਰਨੀ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਇਕ ਮੁਫ਼ਤ ਬੱਸ ਬਿਲਕੁਲ ਮੁਫ਼ਤ ਭੇਜੀ ਜਾ ਰਹੀ ਹੈ | ਵਿਜੇ ਪਾਸੀ ਨੇ ਕਿਹਾ ਕਿ ਨਰ ਸੇਵਾ ਨਰਾਇਣ ਸੇਵਾ ਸੰਸਥਾ ਸ਼ਰਧਾਲੂਆਂ ਲਈ ਬਿਨਾਂ ਕਿਸੇ ਫ਼ੀਸ ਦੇ ਯਾਤਰਾ ਦਾ ਪ੍ਰਬੰਧ ਕਰਦੀ ਹੈ, ਜੋ ਕਿ ਬਹੁਤ ਪ੍ਰਸ਼ੰਸਾਯੋਗ ਗੱਲ ਹੈ | ਇਸ ਮੌਕੇ ਪੰਡਿਤ ਸੁਮਨ ਪ੍ਰਸ਼ਾਦ ਤੋਂ ਇਲਾਵਾ ਸੋਨੂੰ, ਸ਼ੁੱਭ ਲਤਾ, ਮੋਨਿਕਾ, ਗੁਲਸ਼ਨ ਕੁਮਾਰ, ਨੀਤੂ, ਹੋਰ ਪਤਵੰਤੇ ਵੀ ਮੌਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਢਾਕੀ ਵਿਖੇ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗ੍ਰਾਮ ਪੰਚਾਇਤ ਨੇ ਆਰੰਭੀ ਸਫ਼ਾਈ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।