ਅੱਚਲ ਸਾਹਿਬ, 20 ਜੁਲਾਈ (ਗੁਰਚਰਨ ਸਿੰਘ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਵੈਰੋਨੰਗਲ ਦੇ ਵਿਦਿਆਰਥੀਆਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਟੂਰ ਲਗਾਇਆ | ਇਸ ਮੌਕੇ ਪਿ੍ੰਸੀਪਲ ਸਿਮਰਨਜੀਤ ਕੌਰ, ਪ੍ਰਭਜੋਤ ਕੌਰ, ਸਾਖਸ਼ੀ ਬੇਦੀ, ਨਵਜੋਤ ਕੌਰ, ਰਾਜਵਿੰਦਰ ਕੌਰ ਆਦਿ ਆਧਿਆਪਕਾਂ ਦੀ ਅਗਵਾਈ ਹੇਠ ਟੂਰ 'ਤੇ ਗਏ ਵਿਦਿਆਰਥੀਆਂ ਵਲੋਂ ਇੰਟਰਐਕਟਿਵ ਵਿਗਿਆਨ ਗੈਲਰੀ, ਡਿਜ਼ੀਟਲ ਪਲੇਨੈਰੀਅਮ, ਡਾਇਨਾਸੋਰ ਪਾਰਕ ਅਤੇ ਵਾਤਾਵਰਨ ਗੈਲਰੀ ਦਾ ਆਨੰਦ ਮਾਣਿਆ | ਇਸ ਮੌਕੇ ਪਿ੍ੰਸੀਪਲ ਅਤੇ ਵਿਗਿਆਨ ਅਧਿਆਪਕ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਸਾਇੰਸ ਦੇ ਬ੍ਰਹਿਮੰਡੀ ਕੁਦਰਤੀ ਵਰਤਾਰਿਆਂ ਤੋਂ ਜਾਣੂ ਕਰਵਾਉਣਾ ਸੀ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਵੀ ਵਿਗਿਆਨਕ ਨਾਲ ਸਬੰਧਤ ਅਨੇਕਾਂ ਸਵਾਲ ਕੀਤੇ ਗਏ ਅਤੇ ਨਵੇਂ ਆਵਿਸਕਾਰਾਂ ਵੱਲ ਰੂਚੀ ਦਿਖਾਈ ਇਹ ਯਾਤਰਾ ਉਨ੍ਹਾਂ ਲਈ ਵਿਗਿਆਨਕ ਨੂੰ ਸਮਝਣ ਦਾ ਇਕ ਪ੍ਰਯੋਗਾਤਮਕ ਮੌਕਾ ਸੀ, ਵਿਦਿਆਰਥੀਆਂ ਨੇ ਆਪਣੀ ਉਤਸ਼ਾਹ ਭਰੀ ਭਾਵਨਾ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਇਹ ਯਾਤਰਾ ਉਨ੍ਹਾਂ ਲਈ ਸਿਰਫ ਮਨੋਰੰਜਨ ਹੀ ਨਹੀਂ ਸੀ, ਬਲਕਿ ਉਨ੍ਹਾਂ ਨੇ ਵਿਗਿਆਨ ਨੂੰ ਨਵੀਂ ਨਜ਼ਰ ਨਾਲ ਦੇਖਿਆ |