15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮੁੱਖ ਦਾਣਾ ਮੰਡੀ ਕਲਾਨੌਰ ਵਿਖੇ ਨਿਰਮਾਣ ਹੋਣ ਵਾਲੇ ਕਵਰ ਸ਼ੈੱਡ ਦੀ ਚੇਅ. ਬਾਠ ਵਲੋਂ ਨਿਸ਼ਾਨਦੇਹੀ ਕਰਵਾਈ

ਅਜੀਤ ਡੈਸਕ 21-07-2025
ਕਲਾਨੌਰ, 20 ਜੁਲਾਈ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਅਧੀਨ ਮੁੱਖ ਦਾਣਾ ਮੰਡੀ ਵਿਖੇ ਕਿਸਾਨਾਂ ਦੀ ਸਹੂਲਤ ਲਈ ਨਵੇਂ ਕਵਰ ਸ਼ੈੱਡ ਦੀ ਉਸਾਰੀ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਸੀਜ਼ਨ ਦੌਰਾਨ ਸਹੂਲਤ ਮਿਲ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਤੇ ਸੰਗਠਨ ਦੇ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਸ: ਰਣਜੇਤ ਸਿੰਘ ਬਾਠ ਝੰਗੀ ਨੇ ਕੀਤਾ | ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਐੱਸ.ਡੀ.ਓ. ਸ੍ਰੀ ਅਸ਼ੋਕ ਕੁਮਾਰ ਵੀ ਮੌਜ਼ੂਦ ਸਨ | ਚੇਅ. ਬਾਠ ਝੰਗੀ ਵਲੋਂ ਦਾਣਾ ਮੰਡੀ ਦੇ ਪੱਕੇ ਫੜ੍ਹ ਵਿਖੇ ਨਿਰਮਾਣ ਹੋਣ ਵਾਲੇ ਕਵਰ ਸ਼ੈੱਡ ਦੇ ਸਥਾਨ ਦੀ ਸਬੰਧਤ ਠੇਕੇਦਾਰ ਨੂੰ ਨਿਸ਼ਾਨਦੇਹੀ ਕਰਵਾਈ ਗਈ | ਚੇਅ. ਬਾਠ ਝੰਗੀ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ ਕਿਸਾਨਾਂ ਦੀ ਸਹੂਲਤ ਲਈ ਪਹਿਲਾਂ ਵਡਾਲਾ ਬਾਂਗਰ ਵਿਖੇ ਕਵਰ ਸ਼ੈੱਡ ਬਣਾਇਆ ਗਿਆ ਹੈ ਅਤੇ ਕਲਾਨੌਰ ਦੇ ਕਿਸਾਨਾਂ ਤੇ ਆੜ੍ਹਤੀਆਂ ਦੀ ਮੰਗ 'ਤੇ ਉਨ੍ਹਾਂ ਵਲੋਂ ਇਕ ਹੋਰ ਕਵਰ ਸ਼ੈੱਡ ਦੇ ਨਿਰਮਾਣ ਲਈ ਪੈਰਵਾਈ ਕੀਤੀ ਗਈ, ਜਿਸ ਤੋਂ ਬਾਅਦ ਦਾਣਾ ਮੰਡੀ ਕਲਾਨੌਰ ਦੇ ਫੜ੍ਹ 'ਤੇ ਜਲਦ ਹੀ ਕਵਰ ਸੈੱਡ ਦਾ ਨਿਰਮਾਣ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਹਮਦਰਦ ਸਰਕਾਰ ਹੈ ਅਤੇ ਸਰਕਾਰ ਕਿਸਾਨਾਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ | ਉਧਰ ਐੱਸ.ਡੀ.ਓ. ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਫੰਡਾਂ ਨਾਲ ਮੁੱਖ ਦਾਣਾ ਮੰਡੀ ਕਲਾਨੌਰ ਵਿਖੇ ਨਿਰਮਾਣ ਹੋਣ ਵਾਲੇ 50 ਗੁਣਾ 100 ਫੁੱਟ ਕਵਰ ਸ਼ੈੱਡ 'ਤੇ ਕਰੀਬ 27 ਲੱਖ ਰੁਪਏ ਲਾਗਤ ਆਵੇਗੀ ਅਤੇ ਇਹ ਸ਼ੈੱਡ ਕਿਸਾਨਾਂ ਦੀ ਸਹੂਲਤ ਲਈ ਕੁਝ ਮਹੀਨਿਆਂ 'ਚ ਤਿਆਰ ਕੀਤਾ ਜਾਵੇਗਾ | ਇਸ ਮੌਕੇ 'ਤੇ ਮੰਡੀ ਸੁਪਰਵਾਈਜਰ ਮੁਖਵਿੰਦਰਜੀਤ ਸਿੰਘ, ਆਕਸਨ ਰਿਕਾਰਡਰ ਗੁਰਸ਼ਰਨਜੀਤ ਸਿੰਘ ਤੇ ਪੰਜਾਬ ਮੰਡੀ ਬੋਰਡ ਦੇ ਜੇ.ਈ. ਜਸਵਿੰਦਰ ਸਿੰਘ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਖੰਡ ਮਿੱਲ ਬਟਾਲਾ ਨੇ ਕਿਸਾਨਾਂ ਦੇ ਗੰਨੇ ਦੀ ਨਹੀਂ ਕੀਤੀ ਅਦਾਇਗੀ-ਕਿਸਾਨ ਅਗਲੀ ਖ਼ਬਰ ਸਾਬਕਾ ਮੰਤਰੀ ਲੰਗਾਹ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਸ਼ੋ੍ਰਮਣੀ ਅਕਾਲੀ ਦਲ ਹੋਵੇਗਾ ਮਜ਼ਬੂਤ : ਧਰਮਿੰਦਰ ਰਾਏਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।