15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਦਿ੍ਸ਼ਟੀ ਵੈਲਫ਼ੇਅਰ ਕਲੱਬ ਅਤੇ ਸਹਾਰਾ ਕਲੱਬ ਨੇ ਬੂਟਿਆਂ ਦਾ ਲੰਗਰ ਲਗਾਇਆ

ਅਜੀਤ ਡੈਸਕ 21-07-2025
ਬਟਾਲਾ, 20 ਜੁਲਾਈ (ਸਤਿੰਦਰ ਸਿੰਘ)-ਵਿਸ਼ਵ ਪ੍ਰਸਿੱਧ ਮੰਦਿਰ ਕਾਰਤਿਕ ਸਵਾਮੀ ਅਤੇ ਅੱਚਲ ਸਾਹਿਬ ਗੁਰਦੁਆਰਾ ਦੇ ਬਾਹਰ ਆਉਣ ਵਾਲੀਆਂ ਪੀੜ੍ਹੀਆਂ ਲਈ ਦਿ੍ਸ਼ਟੀ ਵੈਲਫ਼ੇਅਰ ਆਰਗੇਨਾਈਜੇਸ਼ਨ ਅਤੇ ਸਹਾਰਾ ਕਲੱਬ ਵਲੋਂ ਸਾਂਝੇ ਤੌਰ 'ਤੇ ਸਾਉਣ ਦੇ ਮਹੀਨੇ ਵਿਚ ਬੂਟਿਆਂ ਦੇ ਲੰਗਰ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧ ਵਿਚ ਦਿ੍ਸ਼ਟੀ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਹਰ ਇਕ ਨੂੰ ਆਪਣੇ ਜੀਵਨ ਵਿਚ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਹੀ ਵਿਅਕਤੀਆਂ ਨੂੰ ਬੂਟੇ ਦਿੱਤੇ ਗਏ, ਜੋ ਚਾਹਵਾਨ ਸਨ | ਮਾ. ਜੋਗਿੰਦਰ ਸਿੰਘ ਅੱਚਲੀ ਗੇਟ ਨੇ ਕਿਹਾ ਕਿ ਬੂਟੇ ਸਾਡੀ ਧਰਤੀ ਦਾ ਸ਼ਿੰਗਾਰ ਹਨ, ਸਾਨੂੰ ਸਾਰਿਆਂ ਨੂੰ ਮਿਲ ਕੇ ਆਉਣ ਵਾਲੇ ਸਮੇਂ ਨੂੰ ਸੁਖਾਲਾ ਬਣਾਉਣ ਲਈ ਮਨੁੱਖਤਾ ਦੇ ਭਲੇ ਲਈ ਉਪਰਾਲਾ ਕਰਨਾ ਚਾਹੀਦਾ ਹੈ | ਅੱਜ ਫ਼ਲਦਾਰ ਅਤੇ ਫੁੱਲਾਂ ਵਾਲੇ 300 ਬੂਟੇ ਪ੍ਰਸ਼ਾਦ ਦੇ ਰੂਪ ਵਿਚ ਵੰਡੇ ਗਏ | ਇਸ ਮੌਕੇ ਸਤੀਸ਼ ਅਗਰਵਾਲ ਚੇਅਰਮੈਨ, ਬਰਿੰਦਰਪਾਲ ਸਿੰਘ, ਸੰਜੀਵ ਪਥਰੀਆ, ਟਿੰਕੂ ਦਿੱਲੀ ਮੋਟਰਜ਼, ਵਿਕਰਮ ਚੌਪੜਾ, ਰਮਨ ਗੁਪਤਾ ਪ੍ਰਧਾਨ ਦਿ੍ਸ਼ਟੀ, ਮਾ. ਜੋਗਿੰਦਰ ਸਿੰਘ, ਪ੍ਰੇਮ ਸਿੰਘ ਸਟੇਟ ਐਵਾਰਡੀ ਰਤਨ ਬਟਵਾਲ, ਅਨਿਲ ਸਹਿਦੇਵ, ਬਿ੍ਜੇਸ਼ ਖੰਨਾ, ਤੇਜਬੀਰ ਸਿੰਘ, ਜਤਿੰਦਰ ਕੱਦ, ਅਨਿਲ ਠਾਕੁਰੇ, ਵਿਕਾਸ ਸ਼ਰਮਾ, ਵਿਸ਼ਾਲ ਸਾਨਨ, ਵਿਨੇ ਮਹਾਜਨ, ਸਤਨਾਮ ਸਿੰਘ, ਸੁਦੇਸ਼ ਮਹਾਜਨ ਚਾਵਲਾ, ਹਰੀਸ਼ ਮਹਾਜਨ, ਲੱਕੀ ਮਹਾਜਨ, ਸੋਨੂੰ ਮਹਾਜਨ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਲੜੀ ਤਹਿਤ ਦੋ ਰੋਜ਼ਾ ਸਮਾਗਮ ਪਿੰਡ ਧੀਦੋਵਾਲੀ ਵਿਖੇ ਹੋਇਆ ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਵਿਖੇ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।