ਊਧਨਵਾਲ, 19 ਜੁਲਾਈ (ਪਰਗਟ ਸਿੰਘ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਿੰਡ ਹਰਪੁਰਾ 'ਚ ਹਲਕਾ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਸਰਪੰਚ ਮਨਦੀਪ ਸਿੰਘ ਅਤੇ ਸੁਮੱਚੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੀਟਿੰਗ ਕੀਤੀ | ਵਿਧਾਇਕ ਅਮਰਪਾਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਵਿੱਢੀ ਮੁਹਿੰਮ ਤਹਿਤ ਪਿੰਡ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ, ਨਸ਼ਿਆਂ ਦੇ ਸੌਦਾਗਰਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾ ਰਿਹਾ, ਜੇ ਕੋਈ ਫੜਿਆ ਜਾਂਦਾ ਹੈ ਤਾਂ ਉਸ ਦੀ ਜ਼ਮਾਨਤ ਨਹੀਂ ਦਿੱਤੀ ਜਾਂਦੀ | ਇਸ ਕਰ ਕੇ ਇਨ੍ਹਾਂ ਦੀ ਚੇਨ ਟੁੱਟ ਚੁੱਕੀ ਹੈ | ਉਨ੍ਹਾਂ ਕਿਹਾ ਕਿ ਆਪ ਸਭ ਦੇ ਸਹਿਯੋਗ ਤੋਂ ਬਿਨਾਂ ਇਹ ਕਾਮਯਾਬੀ ਨਹੀਂ ਮਿਲ ਸਕਦੀ | ਇਸ ਲਈ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿਚ ਵਧ ਚੜ੍ਹ ਕੇ ਸਹਿਯੋਗ ਦਿਓ ਤਾਂ ਕਿ ਆਪਣੀ ਆਉਣ ਵਾਲੀ ਇਸ ਪੀੜੀ ਨੂੰ ਬਚਾ ਸਕੀਏ | ਸਰਪੰਚ ਮਨਦੀਪ ਸਿੰਘ ਨੇ ਵਿਧਾਇਕ ਅਮਰਪਾਲ ਸਿੰਘ ਦਾ ਪਿੰਡ ਆਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਮਨਦੀਪ ਸਿੰਘ, ਏ.ਐੱਸ.ਆਈ. ਸੁਰਿੰਦਰ ਸਿੰਘ, ਯਾਦਵਿੰਦਰ ਸਿੰਘ, ਜਸਵੰਤ ਸਿੰਘ ਮੈਂਬਰ, ਬਿਕਰਮਜੀਤ ਸਿੰਘ, ਮੈਂਬਰ ਨਿਰਵੈਰ ਸਿੰਘ, ਮੈਬਰ ਹਰਨੇਕ ਸਿੰਘ, ਮੁਖਤਿਆਰ ਸਿੰਘ ਮੈਂਬਰ, ਮੈਂਬਰ ਸੁੱਚਾ ਸਿੰਘ, ਨੰਬਰਦਾਰ ਜਗਦੇਵ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸਰਪੰਚ ਲਖਬੀਰ ਸਿੰਘ ਧੰਦੋਈ, ਰਾਜਪਾਲ ਸਾਹ, ਪੀ.ਏ. ਰਾਜੂ ਭਿੰਡਰ ਆਦਿ ਹਾਜ਼ਰ ਸਨ |