ਸ਼ਾਹਪੁਰ ਕੰਢੀ, 18 ਜੁਲਾਈ (ਰਣਜੀਤ ਸਿੰਘ)-ਸਰਕਾਰੀ ਸਮਾਰਟ ਹਾਈ ਸਕੂਲ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਨਾਲ ਇੰਚਾਰਜ ਸੋਹਨ ਲਾਲ ਵਲੋਂ ਸਾਲ 2025 ਤੋਂ 2027 ਤੱਕ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ | ਇਸ 16 ਮੈਂਬਰੀ ਕਮੇਟੀ ਦੇ ਚੇਅਰਮੈਨ ਬਲਬੀਰ ਕੁਮਾਰ ਨੰੂ ਨਿਯੁਕਤ ਕੀਤਾ ਗਿਆ | ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮੈਂਬਰ ਡਾ: ਐਮ.ਆਰ. ਵਿਰਦੀ, ਸਕੱਤਰ ਸੋਹਨ ਲਾਲ ਸਕੂਲ ਇੰਚਾਰਜ, ਵਾਈਸ ਚੇਅਰਮੈਨ ਰਾਕੇਸ਼ ਕੁਮਾਰ, ਸੋਸ਼ਲ ਵਰਕਰ ਕੇਵਲ ਕ੍ਰਿਸ਼ਨ, ਸੀਨੀਅਰ ਅਧਿਆਪਕ ਨਰਿੰਦਰ ਸਿੰਘ, ਸਵੀਤਾ ਧਾਮ ਪੰਚਾਇਤ ਮੈਂਬਰ ਆਦਰਸ਼ ਨਗਰ, ਰਾਜਵਿੰਦਰ ਕੌਰ, ਸਿਮਰਨ ਦੇਵੀ, ਸੁਨੀਤਾ, ਅੰਜੂ ਬਾਲਾ, ਰਾਣੀ ਦੇਵੀ, ਗੁੱਡੀ ਬੇਵੀ, ਸੁਨੀਤਾ ਦੇਵੀ, ਮੀਨਾ ਕੁਮਾਰੀ, ਸੁਦੇਸ਼ ਕੁਮਾਰੀ, ਮਧੂ ਬਾਲਾ ਆਦਿ ਮੈਂਬਰ ਨਿਯੁਕਤ ਕੀਤੇ ਗਏ | ਨਿਯੁਕਤ ਕੀਤੇ ਹੋਏ ਮੈਂਬਰਾਂ ਨੇ ਸਕੂਲ ਇੰਚਾਰਜ ਸੋਹਨ ਲਾਲ ਨੰੂ ਯਕੀਨ ਦਿਵਾਇਆ ਕਿ ਕਮੇਟੀ ਸਕੂਲ ਪ੍ਰਬੰਧ ਚਲਾਉਣ ਵਿਚ ਪੂਰੀ ਤਨਦੇਹੀ ਨਾਲ ਕੰਮ ਕਰੇਗੀ |