01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਾਟਰ ਸਪਲਾਈ ਦੇ ਤਿੰਨ ਟੈਕਨੀਸ਼ੀਅਨ ਤਰੱਕੀ ਦੇ ਕੇ ਬਣਾਏ ਗਏ ਜੂਨੀਅਰ ਇੰਜੀਨੀਅਰ

ਅਜੀਤ ਡੈਸਕ 19-07-2025
ਪਠਾਨਕੋਟ, 18 ਜੁਲਾਈ (ਵਿਨੋਦ)-ਜਲ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ ਪਠਾਨਕੋਟ ਵਿਚ ਟੈਕਨੀਸ਼ੀਅਨ ਗ੍ਰੇਡ-1 ਕੁਲਦੀਪ ਰਾਜ, ਅਮਰਜੀਤ ਸਿੰਘ, ਕਮਲਦੇਵ ਨੇ ਆਪਣੀ ਤਰੱਕੀ ਦੇ ਕੇ ਸਬ-ਡਵੀਜ਼ਨ ਵਿਚ ਜੂਨੀਅਰ ਇੰਜੀਨੀਅਰ ਵਜੋਂ ਚਾਰਜ ਸੰਭਾਲ ਲਿਆ ਹੈ | ਐਸ.ਡੀ.ਓ. ਸੰਜੀਵ ਸੈਣੀ ਨੇ ਉਨ੍ਹਾਂ ਨੂੰ ਮਠਿਆਈਆਂ ਵੰਡੀਆਂ | ਇਸ ਮੌਕੇ ਪ੍ਰਧਾਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਯੂਨੀਅਨ ਦੇ ਲੰਬੇ ਸੰਘਰਸ਼ ਤੋਂ ਬਾਅਦ ਟੈਕਨੀਸ਼ਨਾਂ ਨੂੰ ਤਰੱਕੀ ਦਿੱਤੀ ਗਈ ਹੈ | ਜਿਸ ਲਈ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਹਾਰਦਿਕ ਵਧਾਈਆਂ | ਇਸ ਮੌਕੇ ਐਸ.ਡੀ.ਓ. ਜਤਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਸਹਾਇਕ ਇੰਜੀਨੀਅਰ, ਗੁਰਪ੍ਰੀਤ ਜੂਨੀਅਰ ਇੰਜੀਨੀਅਰ, ਐਸ.ਡੀ.ਸੀ. ਸੋਮਨਾਥ, ਮੋਹਨ ਪਾਲ, ਅਮਿਤ ਪਾਲ ਸ਼ਰਮਾ, ਅਜੈ ਕੁਮਾਰ, ਸੁਰੇਸ਼ ਕੁਮਾਰ, ਸੁਰੇਸ਼ ਚੌਹਾਨ, ਪ੍ਰਸ਼ੋਤਮ ਸਿੰਘ ਜੂਨੀਅਰ ਇੰਜੀਨੀਅਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਲਾਲ ਚੰਦ ਕਟਾਰੂਚੱਕ ਨੇ 5 ਜ਼ਿਲਿ੍ਹਆਂ 'ਚ ਹਾਈਵੇ 'ਤੇ ਫੁੱਲਾਂ ਵਾਲੇ ਬੂਟੇ ਲਗਾਉਣ ਸੰਬੰਧੀ ਪਾਇਲਟ ਪ੍ਰੋਜੈਕਟ ਦਾ ਕੀਤਾ ਐ... ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ 'ਤੇ ਧਮਾਕੇ ਕਰਨ ਦੀ ਧਮਕੀ ਮਾਮਲੇ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ ਲਵੇ-ਜਥੇਦਾਰ ਗੁਲਾਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।