01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਚਾਇਤ ਵਲੋਂ ਬਾਜ਼ੀਗਰ ਕਾਲੋਨੀ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਅਜੀਤ ਡੈਸਕ 19-07-2025
ਤਾਰਾਗੜ੍ਹ, 18 ਜੁਲਾਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੀ ਕਸਬਾ ਤਾਰਾਗੜ੍ਹ ਦੀ ਪੰਚਾਇਤ ਵਲੋਂ ਬਾਜ਼ੀਗਰ ਕਾਲੋਨੀ ਤਾਰਾਗੜ੍ਹ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਵਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਬੀ.ਸੀ. ਪ੍ਰਧਾਨ ਨਰੇਸ਼ ਸੈਣੀ ਅਤੇ ਸਮਾਜ ਸੇਵਕ ਰਾਜੇਸ਼ ਕੁਮਾਰ ਕੁੱਦਾ ਹਾਜ਼ਰ ਹੋਏ | ਗੱਲਬਾਤ ਦੌਰਾਨ ਕਾਲੋਨੀ ਦੇ ਲੋਕਾਂ ਨੇ ਦੱਸਿਆ ਕੀ ਪੀਣ ਵਾਲੇ ਪਾਣੀ ਦੀ ਕਾਫ਼ੀ ਸਮੱਸਿਆ ਹੈ ਅਤੇ ਕਈ ਗਲੀਆਂ ਨਾਲੀਆਂ ਬਣਾਉਣ ਵਾਲੀਆਂ ਹਨ | ਇਸ ਮੌਕੇ ਜ਼ਿਲ੍ਹਾ ਬੀ.ਸੀ. ਪ੍ਰਧਾਨ ਨਰੇਸ਼ ਸੈਣੀ ਅਤੇ ਸਮਾਜ ਸੇਵਕ ਰਾਜੇਸ਼ ਕੁਮਾਰ ਕੁੱਦਾ ਨੇ ਕਾਲੋਨੀ ਦੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਜਲਦੀ ਹੀ ਸਰਕਾਰ ਵਲੋਂ ਫ਼ੰਡ ਮੁਹੱਈਆ ਕਰਵਾ ਕੇ ਵਾਟਰ ਸਪਲਾਈ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰਹਿੰਦੀਆਂ ਗਲੀਆਂ ਨਾਲੀਆਂ ਦਾ ਕੰਮ ਵੀ ਮੁਕੰਮਲ ਕਰਵਾਇਆ ਜਾਵੇਗਾ ਅਤੇ ਬਾਜ਼ੀਗਰ ਕਾਲੋਨੀ ਲਈ ਇਕ ਜੰਞ ਘਰ ਵੀ ਬਣਾ ਕੇ ਦਿੱਤਾ ਜਾਵੇਗਾ | ਇਸ ਮੌਕੇ ਮੈਂਬਰ ਪੰਚਾਇਤ ਕਾਕਾ ਪ੍ਰਧਾਨ, ਫੌਜਾ ਸਿੰਘ, ਜੋਗਿੰਦਰ ਪਾਲ, ਭਜਨ ਲਾਲ, ਸੋਨਾ ਦੇਵੀ, ਭਜਨੋ ਦੇਵੀ, ਜੋਤੀ ਬਾਲਾ, ਜੋਗਿੰਦਰ ਪਾਲ, ਰਾਜਪਾਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ 0ਥਾਣਾ ਸ਼ਾਹਪੁਰ ਕੰਢੀ ਪੁਲਿਸ ਵਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਕਾਬੂ, ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਡੀ.ਆਰ.ਸੀ. ਵਨੀਤ ਮਹਾਜਨ ਅਤੇ ਬੀ.ਆਰ.ਸੀ. ਸ਼ਾਮ ਲਾਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।