ਪਠਾਨਕੋਟ, 18 ਜੁਲਾਈ (ਸੰਧੂ)-ਪਠਾਨਕੋਟ ਵਪਾਰ ਮੰਡਲ ਵਲੋਂ ਸਮਿਤੀ ਮਾਰਕੀਟ ਵਿਖੇ ਪ੍ਰਧਾਨ ਰਾਜੇਸ਼ ਪੁਰੀ ਦੀ ਪ੍ਰਧਾਨਗੀ ਹੇਠ ਇਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਵਰਨਕਾਰ ਸਰਾਫਾ ਸੰਘ ਦੇ ਨਵ-ਨਿਯੁਕਤ ਪ੍ਰਧਾਨ ਧਰਮਪਾਲ ਚੌਹਾਨ, ਸਰਪ੍ਰਸਤ ਅਸ਼ੋਕ ਵਰਮਾ ਮੁੱਖ ਤੌਰ 'ਤੇ ਅਤੇ ਵਪਾਰ ਮੰਡਲ ਦੇ ਜ਼ਿਲ੍ਹਾ ਇੰਚਾਰਜ ਭਰਤ ਮਹਾਜਨ, ਚੇਅਰਮੈਨ ਅਮਿਤ ਨਈਅਰ, ਕੈਸ਼ੀਅਰ ਅਤੇ ਸਮਿਤੀ ਮਾਰਕੀਟ ਪ੍ਰਧਾਨ ਨਰਿੰਦਰ ਵਾਲੀਆ, ਜਨਰਲ ਸਕੱਤਰ ਰਾਮਪਾਲ ਭੰਡਾਰੀ, ਜ਼ਿਲ੍ਹਾ ਮੁੱਖ ਕਨਵੀਨਰ ਕੁਲਦੀਪ ਸਿੰਘ, ਜ਼ਿਲ੍ਹਾ ਉਪ-ਪ੍ਰਧਾਨ ਵਿਪਨ ਵਰਮਾ ਅਤੇ ਪ੍ਰੋਜੈਕਟ ਚੇਅਰਮੈਨ ਸੂਰਜ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਸਵਰਨਕਾਰ ਸਰਾਫਾ ਸੰਘ ਦੇ ਨਵ-ਨਿਯੁਕਤ ਪ੍ਰਧਾਨ ਧਰਮਪਾਲ ਚੌਹਾਨ ਅਤੇ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੂੰ ਵਪਾਰ ਮੰਡਲ ਅਤੇ ਸਮਿਤੀ ਮਾਰਕੀਟ ਵਲੋਂ ਸਾਂਝੇ ਤੌਰ 'ਤੇ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਡਲ ਪ੍ਰਧਾਨ ਰਾਜੇਸ਼ ਪੁਰੀ ਅਤੇ ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਚੇਅਰਮੈਨ ਅਮਿਤ ਨਈਅਰ ਨੇ ਕਿਹਾ ਕਿ ਸਰਾਫਾ ਸੰਘ ਵਪਾਰ ਮੰਡਲ ਨੇ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਲਈ ਇਕੱਠੇ ਕੰਮ ਕੀਤਾ ਹੈ ਅਤੇ ਸਰਾਫਾ ਸੰਘ ਨੇ ਹਮੇਸ਼ਾ ਸਾਰੇ ਵਪਾਰੀਆਂ ਦੀ ਏਕਤਾ ਦਾ ਸਮਰਥਨ ਕੀਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ 'ਆਪ' ਪਾਰਟੀ ਦੀ ਪ੍ਰਸ਼ੰਸਾ ਕੀਤੀ, ਜਿਸ ਵਲੋਂ ਵਪਾਰ ਮੰਡਲ ਦੇ ਸੀਨੀਅਰ ਮੈਂਬਰ ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸਮਿਤੀ ਮਾਰਕੀਟ ਦੇ ਪ੍ਰਧਾਨ ਨਰਿੰਦਰ ਵਾਲੀਆ ਅਤੇ ਚੇਅਰਮੈਨ ਸੁਰੇਸ਼ ਗੁਪਤਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸਾਰੀਆਂ ਸੰਸਥਾਵਾਂ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਹੱਕਾਂ ਲਈ ਕੰਮ ਕਰਨ ਅਤੇ ਇਸ ਨਾਲ ਵਪਾਰ ਮੰਡਲ ਵੀ ਮਜ਼ਬੂਤ ਹੋਵੇਗਾ | ਇਸ ਮੌਕੇ ਨਵ-ਨਿਯੁਕਤ ਸਰਾਫਾ ਸੰਘ ਦੇ ਪ੍ਰਧਾਨ ਧਰਮਪਾਲ ਚੌਹਾਨ ਨੇ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਰਾਫਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਜੈ ਬੱਬਰ, ਜ਼ਿਲ੍ਹਾ ਪ੍ਰਧਾਨ ਮਹਿੰਦਰ ਬੱਗਾ, ਵਪਾਰ ਮੰਡਲ ਤੋਂ ਰਾਕੇਸ਼ ਖੰਨਾ, ਪਿ੍ੰਸ ਅਰੋੜਾ, ਪੀ.ਆਰ.ਓ. ਰਾਜੇਸ਼ ਭਾਟੀਆ, ਰਾਜਨ ਗੁਪਤਾ, ਲੱਕੀ, ਸੁਰਿੰਦਰ ਬੱਬਰ, ਰੋਹਿਤ ਵਰਮਾ, ਨਿ੍ਤੇਂਦਰ ਸਿੰਘ, ਬਲਬੀਰ ਅਰੋੜਾ, ਟਿੰਕੂ ਮਹਾਜਨ, ਨਰਿੰਦਰ ਮਹਾਜਨ, ਅਮਿਤ ਅਕਸ਼ੇ ਮਹਾਜਨ, ਸਤਿੰਦਰ ਕੁਮਾਰ ਮਹਾਜਨ, ਸਤਿੰਦਰ ਕੁਮਾਰ ਮਹਾਜਨ ਆਦਿ ਹਾਜ਼ਰ ਸਨ |