29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹਲਕਾ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦਾ ਸ਼ੋ੍ਰ.ਅ.ਦ. ਸਿਟੀ ਕਲਾਨੌਰ ਜਥੇ ਵਲੋਂ ਸਵਾਗਤ

ਅਜੀਤ ਡੈਸਕ 18-07-2025
ਕਲਾਨੌਰ, 17 ਜੁਲਾਈ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ 'ਚ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਜਥੇਦਾਰ ਨਿਯੁਕਤ ਕਰਨ 'ਤੇ ਸ਼ੋ੍ਰਮਣੀ ਅਕਾਲੀ ਦਲ ਜਥਾ ਸਿਟੀ ਕਲਾਨੌਰ ਵਲੋਂ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੂੰ ਵਧਾਈ ਦਿੱਤੀ ਗਈ ਅਤੇ ਹਲਕੇ 'ਚ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਕਲਾਨੌਰ ਪਹੁੰਚਣ 'ਤੇ ਅਕਾਲੀ ਵਰਕਰਾਂ ਵਲੋਂ ਸੋਨੂੰ ਲੰਗਾਹ ਸਮੇਤ ਪਰਮਵੀਰ ਸਿੰਘ ਲਾਡੀ, ਕੰਵਲਪ੍ਰੀਤ ਸਿੰਘ ਕਾਕੀ, ਜਸਪ੍ਰੀਤ ਸਿੰਘ ਰਾਣਾ, ਰਣਜੀਤ ਸਿੰਘ ਚਾਹਲ ਦਾ ਵੀ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸੋਨੂੰ ਲੰਗਾਹ ਨੇ ਕਿਹਾ ਕਿ ਜਥੇ. ਲੰਗਾਹ ਦੀ ਇਸ ਨਿਯੁਕਤੀ ਨਾਲ ਜ਼ਿਲ੍ਹੇ 'ਚ ਅਕਾਲੀ ਦਲ ਦੀ ਮਜ਼ਬੂਤੀ ਹੋਵੇਗੀ | ਇਸ ਮੌਕੇ ਪੀ.ਏ. ਤੇਜਬੀਰ ਸਿੰਘ ਦਿਓਲ, ਸੋਸਲ ਮੀਡੀਆ ਦੇ ਅੰਮਿ੍ਤਪਾਲ ਸਿੰਘ ਚੰਦੂਵਡਾਲਾ, ਸਿਟੀ ਪ੍ਰਧਾਨ ਰਣਜੀਤ ਸਿੰਘ, ਡਾ. ਅਮਰਬੀਰ ਸਿੰਘ ਮੁਲਤਾਨੀ, ਸਰਕਲ ਜਥੇ. ਪ੍ਰੀਤਮ ਸਿੰਘ ਲੱਖਣਖੁਰਦ, ਜਥੇ. ਰਛਪਾਲ ਸਿੰਘ ਢਿੱਲੋਂ ਮੁਸਤਫਾਪੁਰ, ਹਰਵਿੰਦਰਪਾਲ ਸਿੰਘ ਗੋਰਾ, ਬਾਬਾ ਅਵਤਾਰ ਸਿੰਘ ਵਡਾਲਾ ਬਾਂਗਰ, ਮਾਸਟਰ ਸਰਬਜੀਤ ਸਿੰਘ ਕਾਹਲੋਂ, ਬਲਵਿੰਦਰ ਸਿੰਘ ਮਾਨੇਪੁਰ, ਅਜੀਤ ਸਿੰਘ ਗੋਸਲ, ਮਲਕੀਤ ਸਿੰਘ ਬਾਜਵਾ ਕਲਾਨੌਰ, ਗੁਰਜਿੰਦਰ ਸਿੰਘ ਅਠਵਾਲ, ਜਥੇ. ਟਹਿਲ ਸਿੰਘ ਖੰਗੂੜਾ, ਜਸਵੰਤ ਸਿੰਘ ਕਾਹਲੋਂ, ਪ੍ਰਧਾਨ ਸੁਰਜੀਤ ਸਿੰਘ ਗੁਰਾਇਆ, ਬਲਜੀਤ ਸਿੰਘ ਸਿੱਧੂ, ਪਿ੍ੰ. ਸੁਰਿੰਦਰ ਵਰਧਨ, ਪ੍ਰਧਾਨ ਬਲਵਿੰਦਰ ਸਿੰਘ ਕਾਹਲੋਂ, ਦਲਜੀਤ ਸਿੰਘ ਸੱਭਰਵਾਲ, ਮਨਦੀਪ ਸਿੰਘ, ਸੁਖਵੰਤ ਸਿੰਘ ਬਾਜਵਾ, ਜਰਨੈਲ ਸਿੰਘ ਕਲਾਨੌਰ, ਗੁਰਦੇਵ ਸਿੰਘ ਰਜਾਦਾ, ਕੁਲਵੰਤ ਸਿੰਘ ਭਿੰਡਰ, ਦਰਸ਼ਨ ਸਿੰਘ, ਅਮਰੀਕ ਸਿੰਘ ਜੇ.ਈ., ਬਲਵਿੰਦਰ ਸਿੰਘ ਬਡਿਆਲ, ਅਸ਼ੋਕ ਮਾਹਲਾ, ਅਵਤਾਰ ਸਿੰਘ ਦਿਓਲ, ਦੇਸ ਰਾਜ, ਰਣਧੀਰ ਸਿੰਘ ਨਾਨੋਹਾਰਨੀ ਸਮੇਤ ਵੱਡੀ ਗਿਣਤੀ ਵਰਕਰਾਂ ਵਲੋਂ ਜਥੇ. ਲੰਗਾਹ ਦਾ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਪਰਮਹੰਸ ਬਾਬਾ ਠਾਕੁਰ ਦੇ ਅਸਥਾਨ ਰੋਸਾ 'ਚ ਵਿਸ਼ਾਲ ਦੀਵਾਨ ਹਾਲ ਦਾ ਨਿਰਮਾਣ ਸ਼ੁਰੂ •ਸੰਗਤਾਂ ਕਾਰ ਸੇਵਾ 'ਚ ਹਿੱਸਾ ਪਾਉ... ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਹਰਿਆਲੀ ਮਿਸ਼ਨ ਤਹਿਤ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।