08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦਿ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਅਕਤੀਤਵ ਵਿਕਾਸ ਕਲਾਸਾਂ ਲਗਾਈਆਂ

ਅਜੀਤ ਡੈਸਕ 17-07-2025
ਬਟਾਲਾ, 16 ਜੁਲਾਈ (ਸਤਿੰਦਰ ਸਿੰਘ)-ਦਿ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਲੋਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਵਿਅਕਤੀਤਵ ਵਿਕਾਸ ਕਲਾਸਾਂ ਲਗਾਈਆਂ ਗਈਆਂ | ਇਸ ਦੌਰਾਨ ਵਿਦਿਆਰਥੀਆਂ ਨੂੰ ਸਮੂਹਿਕ ਭਾਗੀਦਾਰੀ, ਤਣਾਅ ਪ੍ਰਬੰਧਨ, ਆਤਮ-ਪ੍ਰਸਤੁਤੀ, ਟੀਚਾ ਨਿਰਧਾਰਨ ਅਤੇ ਸੰਚਾਰ ਕੌਸ਼ਲ ਵਰਗੇ ਜੀਵਨ ਯੋਗਤਾ ਵਾਲੇ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ | ਇਹ ਵਿਸ਼ੇਸ਼ ਸਮਾਰੋਹ ਪਿ੍ੰਸੀਪਲ ਸ: ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮੂਹ ਗਤੀਵਿਧੀਆਂ, ਪ੍ਰੇਰਣਾਦਾਇਕ ਸੈਸ਼ਨਾਂ ਅਤੇ ਸੰਵਾਦ ਅਭਿਆਸ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਕਾਰਜਕ੍ਰਮ ਵਿਚ ਵਧ ਚੜ੍ਹ ਕੇ ਭਾਗ ਲਿਆ | ਪਿ੍ੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ 'ਅਕਾਦਮਿਕ ਸਫ਼ਲਤਾ ਦੇ ਨਾਲ-ਨਾਲ ਵਿਅਕਤੀਤਵ ਵਿਕਾਸ ਵੀ ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਾਉਣ ਵਿਚ ਮਦਦ ਕਰਦਾ ਹੈ | ਸਾਡੀ ਕੋਸ਼ਿਸ਼ ਹੈ ਕਿ ਹਰ ਵਿਦਿਆਰਥੀ ਆਤਮ ਵਿਸ਼ਵਾਸੀ, ਜ਼ਿੰਮੇਵਾਰ ਅਤੇ ਨੇਤਾਵਾਂ ਵਾਲਾ ਬਣੇ | ਸਕੂਲ ਦੇ ਡਾਇਰੈਕਟਰ ਸ੍ਰੀ ਵਰੁਣ ਖੋਸਲਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਵਿਦਿਆਰਥੀਆਂ ਲਈ ਵਿਅਕਤੀਤਵ ਵਿਕਾਸ ਬਹੁਤ ਜ਼ਰੂਰੀ ਹੈ | ਸਾਨੂੰ ਮਾਣ ਹੈ ਕਿ ਸਾਡੀ ਸੰਸਥਾ ਨਾ ਸਿਰਫ਼ ਗਿਆਨ, ਸਗੋਂ ਜੀਵਨ ਕੌਸ਼ਲ ਵੀ ਪ੍ਰਦਾਨ ਕਰਦਾ ਹੈ | ਮਾਪਿਆਂ ਵਲੋਂ ਵੀ ਇਸ ਸਮਾਰੋਹ ਦੀ ਖੂਬ ਸਰਾਹਨਾ ਕੀਤੀ ਗਈ |
ਪਿਛਲੀ ਖ਼ਬਰ ਸੂਬੇ ਦੀ ਆਪ ਸਰਕਾਰ ਤੋਂ ਹਰ ਵਰਗ ਦੇ ਲੋਕ ਹੋਏ ਦੁਖੀ : ਮਨਦੀਪ ਸਿੰਘ ਰੰਗੜ ਨੰਗਲ ਅਗਲੀ ਖ਼ਬਰ ਆਵਾਜਾਈ ਨਿਯਮਾਂ ਸੰਬੰਧੀ ਲਗਾਏ ਸੈਮੀਨਾਰ 'ਚ ਸ੍ਰੀ ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।