10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਸਾਡਾ ਮੁੱਖ ਮਕਸਦ-ਕੰਗ

ਅਜੀਤ ਡੈਸਕ 17-07-2025
ਗੁਰਦਾਸਪੁਰ 16 ਜੁਲਾਈ (ਚੱਕਰਾਜਾ)-ਪਿਛਲੇ ਇਕ ਦਹਾਕੇ ਤੋਂ ਔਜੀ ਹੱਬ ਪੰਜਾਬ ਦੇ ਹਜ਼ਾਰਾਂ ਹੀ ਬੱਚਿਆਂ ਦਾ ਵਿਦੇਸ਼ ਜਾ ਕੇ ਵਸਣ ਦਾ ਸੁਪਨਾ ਪੂਰਾ ਕਰ ਚੁੱਕਾ ਹੈ | ਇਸ ਸਮੇਂ ਦੌਰਾਨ ਔਜੀ ਹੱਬ ਨੇ ਨਵੇਂ ਵਿਦਿਆਰਥੀਆਂ ਦੇ ਨਾਲ-ਨਾਲ ਆਪਣੇ ਦੁਆਰਾ ਭੇਜੇ ਗਏ ਪੁਰਾਣੇ ਵਿਦਿਆਰਥੀਆਂ ਦੀ ਵੀ ਹਮੇਸ਼ਾ ਖਬਰਸਾਰ ਲਈ ਅਤੇ ਉਨ੍ਹਾਂ ਦੀ ਸਹਾਇਤਾ ਲਈ ਹੁਣ ਆਸਟੇ੍ਰਲੀਆ ਦੇ ਮੈਲਬੋਰਨ ਸਟੇਟ ਵਿਚ ਔਜੀ ਹੱਬ ਨੇ ਆਪਣਾ ਨਵਾਂ ਦਫ਼ਤਰ ਵੀ ਸ਼ੁਰੂ ਕਰ ਲਿਆ ਹੈ ਤਾਂ ਜੋ ਵਿਦੇਸ਼ ਬੈਠੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ | ਇਸ ਸਬੰਧੀ ਗੱਲ ਕਰਦੇ ਔਜੀ ਹੱਬ ਦੇ ਐਮ. ਡੀ. ਹਰਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਔਜੀ ਹੱਬ ਇਸ ਸਮੇਂ ਵੀ ਆਸਟੇ੍ਰਲੀਆ ਦੇ ਵੀਜ਼ਾ ਲਗਾਉਣ ਵਿਚ ਮੋਹਰੀ ਸੰਸਥਾ ਬਣੀ ਹੋਈ ਹੈ ਅਤੇ ਆਏ ਦਿਨ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਉਣ ਦੇ ਮਹੀਨੇ ਵਿਚ ਜਿੱਥੇ ਮੀਂਹ ਦੀਆਂ ਝੜੀਆਂ ਲੱਗ ਰਹੀਆਂ ਹਨ, ਉੱਥੇ ਔਜੀ ਹੱਬ ਵਲੋਂ ਵੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਦੀਆਂ ਝੜੀਆਂ ਵੀ ਲਗਵਾਈਆਂ ਜਾ ਰਹੀਆਂ ਹਨ | ਇਸੇ ਝੜੀ ਦੌਰਾਨ ਵਿਦਿਆਰਥੀ ਸਾਹਿਲਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਦਾ ਵੀ ਆਸਟਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰਦਿਆਂ ਉਸ ਦਾ ਕੁਝ ਹੀ ਦਿਨਾਂ ਵਿਚ ਆਸਟੇ੍ਰਲੀਆ ਦਾ ਵੀਜ਼ਾ ਲਗਵਾਇਆ ਗਿਆ | ਇਸ ਮੌਕੇ ਗੱਲ ਕਰਦੇ ਹੋਏ ਸਾਹਿਲਪ੍ਰੀਤ ਸਿੰਘ ਨੇ ਦੱਸਿਆ ਕਿ ਆਸਟੇ੍ਰਲੀਆ ਜਾਣ ਦੇ ਸੁਪਨੇ ਵਿਚ ਔਜੀ ਹੱਬ ਨੇ ਇਕ ਵੱਡੀ ਭੂਮਿਕਾ ਨਿਭਾਈ ਹੈ | ਇਸ ਮੌਕੇ ਐਮ.ਡੀ. ਕੰਗ ਨੇ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਆਸਟੇ੍ਰਲੀਆ ਜਾਣ ਦਾ ਚਾਹਵਾਨ ਹੈ ਅਤੇ ਉੱਥੇ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤਾਂ ਉਹ ਔਜੀ ਹੱਬ ਦੇ ਮੁੱਖ ਦਫ਼ਤਰ ਗੁਰਦਾਸਪੁਰ-ਬਟਾਲਾ ਸੰਪਰਕ ਕਰ ਸਕਦੇ ਹਨ | ਇਸ ਤੋਂ ਇਲਾਵਾ ਅੰਮਿ੍ਤਸਰ ਦਫ਼ਤਰ ਵਿਖੇ ਵੀ ਸੰਪਰਕ ਕਰ ਸਕਦਾ ਹੈ |
ਪਿਛਲੀ ਖ਼ਬਰ ਚਾਵਾ ਪੈਟਰੋਲ ਪੰਪ ਤੋਂ ਕਾਰ ਸਵਾਰ ਤੇਲ ਪੁਆ ਕੇ ਹੋਏ ਫਰਾਰ ਅਗਲੀ ਖ਼ਬਰ ਨਸ਼ਾ ਤਸਕਰਾਂ ਵਲੋਂ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਇਕ ਹੋਰ ਘਰ 'ਤੇ ਫਿਰਿਆ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।