10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪਠਾਨਕੋਟ 'ਚ ਨਹੀਂ ਰੁਕ ਰਿਹਾ ਝਪਟਮਾਰੀ ਦਾ ਸਿਲਸਿਲਾ

ਅਜੀਤ ਡੈਸਕ 17-07-2025
ਪਠਾਨਕੋਟ, 16 (ਵਿਨੋਦ)-ਪਠਾਨਕੋਟ ਵਿਚ ਲੰਬੇ ਸਮੇਂ ਤੋਂ ਝਪਟਮਾਰਾਂ ਵਲੋਂ ਅÏਰਤਾਂ ਦੀਆਂ ਵਾਲੀਆਂ ਖੋਹਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪਠਾਨਕੋਟ ਦੀ ਬੈਂਕ ਕਾਲੋਨੀ ਦੀ ਅÏਰਤ ਦੀ ਵੀ ਆਪਣੀ ਗਲੀ ਨੂੰ ਮੋੜਦੇ ਹੋਏ ਝਪਟਮਾਰ ਉਸ ਦੇ ਕੰਨਾਂ ਵਿਚੋਂ ਟਾਪਸ ਖੋਹ ਕੇ ਲੈ ਗਏ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਕਾਲੋਨੀ ਪਠਾਨਕੋਟ ਦੀ ਨਿਵਾਸੀ ਗੀਤਾ ਰਾਣੀ ਨੇ ਦੱਸਿਆ ਕਿ ਉਹ ਇਕ ਭੋਗ 'ਤੇ ਗਈ ਹੋਈ ਸੀ ਕਿ ਜਦ ਉਹ ਘਰ ਆ ਰਹੀ ਸੀ ਤਾਂ ਆਪਣੀ ਗਲੀ ਨੂੰ ਮੁੜੀ ਤਾਂ ਪਿੱਛੋਂ ਇਕ ਲੜਕਾ ਆਇਆ ਜਿਸ ਨੇ ਉਸ ਦਾ ਦੁਪੱਟਾ ਉਤਾਰਿਆ ਤੇ ਉਸ ਦੀਆਂ ਅੱਖਾਂ 'ਤੇ ਹੱਥ ਰੱਖ ਕੇ ਉਸ ਦੇ ਕੰਨਾਂ 'ਚੋਂ ਟਾਪਸ ਖਿੱਚ ਕੇ ਲੈ ਗਿਆ | ਜਿਸ ਕਾਰਨ ਉਸ ਦੇ ਕੰਨ ਵੀ ਲਹੂ ਲੁਹਾਨ ਹੋ ਗਏ ਤੇ ਝੱਪਟਮਾਰ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਿਆ | ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਿਨ ਦਿਹਾੜੇ ਝਪਟਮਾਰਾਂ ਵਲੋਂ ਅÏਰਤਾਂ, ਧੀਆਂ ਭੈਣਾਂ ਦੀਆਂ ਟਾਪਸ, ਵਾਲੀਆਂ ਖੋਹੀਆਂ ਜਾ ਰਹੀਆਂ ਇਸ 'ਤੇੇ ਰੋਕ ਲਗਾਈ ਜਾਵੇ |
ਪਿਛਲੀ ਖ਼ਬਰ ਅਨੰਦਪੁਰ ਲਾਇਬ੍ਰੇਰੀ ਨਸ਼ੇੜੀਆਂ ਦਾ ਅੱਡਾ ਬਣੀ ਅਗਲੀ ਖ਼ਬਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਨੂੰ ਮਿਲੇ ਮੁਲਾਜ਼ਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।