ਫਤਹਿਗੜ੍ਹ ਚੂੜੀਆਂ, 15 ਜੁਲਾਈ (ਐਮ.ਐੱਸ. ਫੁੱਲ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਨਵੀਸ਼ ਨੰਦਾ ਛੱਬੀ ਅਤੇ ਯੂਥ ਸ਼ਹਿਰੀ ਪ੍ਰਧਾਨ ਮਾਧਵ ਬੇਦੀ ਵਲੋਂ ਆਪਣੇ ਸਾਥੀਆਂ ਅਨੂਪ ਬਿੰਦਰਾ, ਮਨੀ ਨਈਅਰ, ਅਨਮੋਲ ਅਰੋੜਾ, ਸ਼ਿਵਮ ਚੋਪੜਾ ਅਤੇ ਚੰਦਨ ਦਨੋਤਰਾ ਵਲੋਂ ਥਾਣਾ ਫਤਹਿਗੜ੍ਹ ਚੂੜੀਆਂ ਵਿਖੇ ਨਵ-ਨਿਯੁਕਤ ਐੱਸ.ਐੱਚ.ਓ. ਪ੍ਰਭਜੋਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਆਪ ਦੇ ਯੂਥ ਆਗੂ ਨਵੀਸ਼ ਨੰਦਾ ਛੱਬੀ ਅਤੇ ਯੂਥ ਸ਼ਹਿਰੀ ਪ੍ਰਧਾਨ ਮਾਧਵ ਬੇਦੀ ਵਲੋਂ ਆਪਣੇ ਸਾਥੀਆਂ ਅਨੂਪ ਬਿੰਦਰਾ, ਮਨੀ ਨਈਅਰ, ਅਨਮੋਲ ਅਰੋੜਾ, ਸ਼ਿਵਮ ਚੋਪੜਾ ਅਤੇ ਚੰਦਨ ਦਨੋਤਰਾ ਨੇ ਐੱਸ.ਐੱਚ.ਓ. ਪ੍ਰਭਜੋਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ 'ਚੋਂ ਜੁਰਮ ਨੂੰ ਖਤਮ ਕਰਨ ਲਈ ਪੁਲਿਸ ਦਾ ਪੂਰਾ ਸਹਿਯੋਗ ਕਰਨਗੇ |