19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਰਕਾਰੀ ਹਾਈ ਸਕੂਲ ਹਰਬੰਸਪੁਰਾ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

ਅਜੀਤ ਡੈਸਕ 22-11-2025
ਮੰਡੀ ਗੋਬਿੰਦਗੜ੍ਹ, 21 ਨਵੰਬਰ (ਇਕਬਾਲਦੀਪ ਸੰਧੂ)-ਸਰਕਾਰੀ ਹਾਈ ਸਕੂਲ ਹਰਬੰਸਪੁਰਾ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਮੁਖੀ ਸੰਦੀਪ ਜੈਨ ਦੀ ਅਗਵਾਈ ਹੇਠ ਸੈਸ਼ਨ 2025-26 ਵਿਚ ਸਹਿ ਵਿੱਦਿਅਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਰਾਸ਼ਟਰੀ ਆਵਿਸ਼ਕਾਰ ਅਭਿਆਨ ਦੇ ਤਹਿਤ ਸਾਇੰਸ ਦੀ ਵਿਗਿਆਨ ਪ੍ਰਦਰਸ਼ਨੀ ਵਿਚ ਬਲਾਕ ਪੱਧਰੀ ਮੁਕਾਬਲਿਆਂ ਵਿਚ 8ਵੀਂ ਜਮਾਤ ਦੀ ਵਿਦਿਆਰਥਣ ਸਨਾ ਅਤੇ ਦਸਵੀਂ ਜਮਾਤ ਦੀ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਾਇੰਸ ਸੈਮੀਨਾਰ 'ਚ ਨੌਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਨੇ ਬਲਾਕ ਪੱਧਰ ਤੇ ਦੂਜਾ ਅਤੇ ਸਾਇੰਸ ਡਰਾਮਾ ਵਿਚ ਵੀ ਸਕੂਲ ਡਰਾਮਾ ਟੀਮ ਨੇ ਬਲਾਕ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਦੀ ਗਾਈਡੈਂਸ ਸਾਇੰਸ ਮਿਸਟਰੈਸ ਨਵਰੂਪ ਕੌਰ ਨੇ ਦਿੱਤੀ | ਬਲਾਕ ਪੱਧਰੀ ਮੁਕਾਬਲੇ ਵਿਚ ਹਿੰਦੀ ਮਾਸਟਰ ਰਾਜੀਵ ਕੁਮਾਰ ਦੀ ਗਾਈਡੈਂਸ ਅਧੀਨ ਨੌਵੀਂ ਦੀ ਵਿਦਿਆਰਥਣ ਯੈਸਮੀਨ ਕੌਰ ਨੇ ਕਵਿਤਾ ਮੁਕਾਬਲੇ ਵਿਚ ਬਲਾਕ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਜ਼ਿਲ੍ਹਾ ਪੱਧਰੀ 'ਏਕ ਭਾਰਤ ਸ੍ਰੇਸ਼ਟ ਭਾਰਤ' ਮੁਕਾਬਲੇ ਵਿਚ ਸਮਾਜਿਕ ਵਿਗਿਆਨ ਦੇ ਅਧਿਆਪਕ ਚੰਚਲ ਗੌਤਮ ਦੀ ਗਾਈਡੈਂਸ ਅਧੀਨ ਅੱਠਵੀਂ ਜਮਾਤ ਦੀ ਵਿਦਿਆਰਥਣ ਸਨਾ ਨੇ ਚਿੱਤਰਕਲਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਦਸਵੀਂ ਦੇ ਵਿਦਿਆਰਥੀ ਤਰਨਵੀਰ ਸਿੰਘ ਨੇ ਕੌਂਸਲੇਸ਼ਨ ਇਨਾਮ ਹਾਸਿਲ ਕੀਤਾ | ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਮੁਖੀ ਸੰਦੀਪ ਜੈਨ ਨੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਤਗਮਿਆਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਅਧਿਆਪਕ ਬਿਕਰਮਜੀਤ ਸਿੰਘ, ਰਾਜੀਵ ਕੁਮਾਰ, ਚੰਚਲ ਗੌਤਮ, ਸਿਮਰਨਜੀਤ ਕੌਰ, ਨਵਰੂਪ ਕੌਰ, ਤਰਨਦੀਪ ਕੌਰ, ਲਖਵਿੰਦਰ ਸਿੰਘ, ਗੁਰਤੇਜ ਸਿੰਘ ਸ਼ਾਮਿਲ ਰਹੇ |

ਪਿਛਲੀ ਖ਼ਬਰ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਤਿੰਨ ਇਤਿਹਾਸਿਕ ਪਿੰਡਾਂ ਨੂੰ ਡੇਢ ਕਰੋੜ ਦੀ ਗ੍ਰਾਂਟ ਜਾਰੀ <br/> ਅਗਲੀ ਖ਼ਬਰ ਸੰਤ ਆਤਮਾ ਸਿੰਘ ਟੂਸੇ ਵਾਲਿਆਂ ਦੇ ਸਾਲਾਨਾ ਬਰਸੀ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।