ਨਾਭਾ, 20 ਨਵੰਬਰ (ਜਗਨਾਰ ਸਿੰਘ ਦੁਲੱਦੀ)-ਵਿਧਾਨ ਸਭਾ ਹਲਕਾ ਨਾਭਾ ਦੇ ਸਾਰੇ ਬਲਾਕ ਪ੍ਰਧਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿਚ ਵਿਧਾਇਕ ਦਫਤਰ ਵਿਖੇ ਹੋਈ, ਜਿਸ ਦੌਰਾਨ ਨਾਭਾ ਹਲਕੇ ਵਿਚ ਕਿਸਾਨਾਂ ਦੇ ਖੇਤਾਂ ਵਿੱਚ ਪੈ ਰਹੀਆਂ ਨਵੀਆਂ ਪਾਇਪ ਲਾਇਨਾਂ, ਪੱਕੀਆਂ ਨਹਿਰਾ, 27 ਪਿੰਡਾਂ ਵਿਚ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਖੇਡ ਗਰਾਊਡ, ਗੰਦੇ ਸੀਵਰੇਜ ਪਾਣੀ ਦੇ ਪ੍ਰਬੰਧ ਲਈ ਥਾਪਰ ਮਾਡਲ, ਹਲਕੇ ਦੀਆਂ 42 ਨਵੀਆਂ ਸੜਕਾਂ, ਲਾਇਬ੍ਰੇਰੀਆਂ, ਸਕੂਲਾਂ ਦੇ ਕੰਮ, ਹਸਪਤਾਲਾਂ ਦੇ ਕੰਮ, ਪਿੰਡਾਂ ਅਤੇ ਸ਼ਹਿਰਾਂ ਵਿਚ ਨਵੀਆਂ ਗਲੀਆਂ ਨਾਲਿਆਂ ਦੇ ਚੱਲ ਰਹੇ ਕੰਮਾਂ ਸੰਬੰਧੀ ਗੰਭੀਰਤਾ ਨਾਲ ਚਰਚਾ ਹੋਈ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਦੱਸਿਆ ਕਿ ਗਰੀਬਾਂ ਦੇ ਕੱਚੇ ਘਰਾ ਦੇ ਪੈਸੇ ਲਗਾਤਾਰ ਹਰੇਕ ਗਰੀਬ ਪਰਿਵਾਰ ਨੂੰ ਮਿਲ ਰਹੇ ਹਨ, 275 ਕੱਚੇ ਮਕਾਨਾਂ ਦੇ ਪੈਸੇ ਇਸ ਵਾਰ ਦੀਆਂ ਬਰਸਾਤਾਂ ਤੋਂ ਬਾਅਦ ਅਪਲਾਈ ਕਰਨ ਵਾਲਿਆਂ ਨੂੰ ਮਿਲ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਾਰੇ ਕੰਮ-ਕਾਜ ਨੂੰ ਆਮ ਆਦਮੀ ਪਾਰਟੀ ਦੇ ਚੇਅਰਮੈਨ,ਬਲਾਕ ਪ੍ਰਧਾਨ,ਸਾਰੇ ਵਿੰਗਾ ਦੇ ਕੁਆਡੀਨੇਟਰ, ਬੂਥ ਇੰਚਾਰਜ ਬਹੁਤ ਹੀ ਬਰੀਕੀ ਨਾਲ ਨਿਗਰਾਨੀ ਕਰ ਕੇ ਕੰਮ ਕਰਵਾ ਰਹੇ ਹਨ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਹਲਕੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ 'ਤੇ ਲੜੇਗੀ | ਇਸ ਮੀਟਿੰਗ ਵਿਚ ਆਪ ਆਗੂ ਕਪਿਲ ਮਾਨ, ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਆਪ ਆਗੂ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ, ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ ਗੁਰਦੀਪ ਸਿੰਘ ਦੀਪਾ, ਹਰਮੀਕ ਸਿੰਘ ਬਾਜਵਾ, ਪ੍ਰਧਾਨ ਅਮਨਦੀਪ ਸਿੰਘ ਕੋਟ ਕਲਾਂ, ਗੁਰਚਰਨ ਸਿੰਘ ਲੁਹਾਰ ਮਾਜਰਾ, ਮੈਂਜਰ ਸਿੰਘ ਤੁੰਗਾਂ, ਮਨਜੋਤ ਸਿੰਘ ਲੱਧਾਹੇੜੀ,ਲਾਭ ਸਿੰਘ ਟੋਡਰਵਾਲ, ਤਰਨਵੀਰ ਸਿੰਘ ਖਨੌੜਾ, ਜਗਵਿੰਦਰ ਸਿੰਘ ਛੱਜੂ ਭੱਟ, ਜੀਵਨ ਕੁਮਾਰ ਭਾਦਸੋਂ, ਕਾਲਾ ਕਿਤਾਬਾ ਵਾਲਾ, ਲੱਕੀ ਭਾਦਸੋਂ, ਪੱਪੀ ਬਿਰਧਨੋ, ਰਾਜੀਵ ਸੌਜਾ, ਕਮਲ ਭਾਦਸੋਂ, ਸੂਬੇਦਾਰ ਗੁਰਿੰਦਰ ਸਿੰਘ, ਰਜਨੀਸ਼ ਕੁਮਾਰ ਸੋਨੂੰ, ਬਿੱਲਾ ਖੋਖ, ਰਣਜੀਤ ਜੱਜ, ਦਫ਼ਤਰ ਇੰਚਾਰਜ ਮਨਪ੍ਰੀਤ ਕਾਲੀਆ, ਭੂਪਿੰਦਰ ਸਿੰਘ ਕੱਲਰ ਮਾਜਰੀ ਆਦਿ ਮੌਜੂਦ ਸਨ |