25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਇਲਾਜ ਤੇ ਪੜ੍ਹਾਈ ਦੀ ਮਦਦ ਲਈ ਲੋੜਵੰਦ ਸਾਡੇ ਤੱਕ ਪਹੁੰਚ ਕਰ ਸਕਦੇ ਹਨ- ਪ੍ਰਧਾਨ ਕਾਲਾ ਅਰੋੜਾ

ਅਜੀਤ ਡੈਸਕ 21-11-2025
ਅਮਲੋਹ, 20 ਨਵੰਬਰ (ਕੇਵਲ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੋਸਾਇਟੀ ਅਮਲੋਹ ਵਲੋਂ 5 ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਤੇ ਹਰ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੇ ਦੱਸਿਆ ਕਿ ਸਾਡੇ ਕੋਲ ਪੜ੍ਹਾਈ ਤੇ ਇਲਾਜ ਦੀ ਮਦਦ ਲਈ ਪੰਜ ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਨੂੰ ਅੱਜ 37500 ਦੇ ਕਰੀਬ ਸਹਾਇਤਾ ਰਾਸ਼ੀ ਵੰਡੀ ਗਈ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਲੋੜਵੰਦਾਂ ਦੀ ਮਦਦ ਜਾਰੀ ਰਹੇਗੀ | ਉਨ੍ਹਾਂ ਅੱਗੇ ਕਿਹਾ ਕਿ ਜਿਸ ਵੀ ਲੋੜਵੰਦ ਨੂੰ ਇਲਾਜ ਤੇ ਪੜ੍ਹਾਈ ਲਈ ਮਦਦ ਦੀ ਲੋੜ ਹੈ, ਸਾਡੇ ਤੱਕ ਪਹੁੰਚ ਕਰ ਸਕਦਾ ਹੈ | ਜਿਸ ਦੀ ਪਹਿਲ ਦੇ ਆਧਾਰ 'ਤੇ ਮਦਦ ਕੀਤੀ ਜਾਵੇਗੀ ਤੇ ਹੁਣ ਤੱਕ ਕਾਫ਼ੀ ਲੋੜਵੰਦਾਂ ਦੀ ਮਦਦ ਕੀਤੀ ਜਾ ਚੁੱਕੀ ਹੈ | ਉੱਥੇ ਹੀ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਵੀ ਲਗਾਏ ਗਏ ਹਨ ਤੇ ਹੜ੍ਹ ਪੀੜਤਾਂ ਦੀ ਮਦਦ ਵੀ ਕੀਤੀ ਗਈ ਸੀ | ਅਰੋੜਾ ਵਲੋਂ ਸੁਸਾਇਟੀ ਨੂੰ ਸਹਿਯੋਗ ਕਰਨ ਵਾਲੇ ਐਨ.ਆਰ.ਆਈ. ਤੇ ਇਲਾਕੇ ਦੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ 'ਤੇ ਸਕੱਤਰ ਡਾ. ਅਰਜਨ ਸਿੰਘ, ਕੈਸ਼ੀਅਰ ਗਗਨ ਗੁਪਤਾ, ਕੁਲਦੀਪ ਸਿੰਘ ਮਛਰਾਏ, ਬਲਦੇਵ ਸਿੰਘ ਘੁਟੀਡ, ਹਰਬੰਸ ਸਿੰਘ ਬਡਾਲੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਹਰਪ੍ਰੀਤ ਸਿੰਘ ਸੋਨੂੰ, ਗੁਰਨਾਮ ਪੁਰੀ, ਹਰਮੇਸ਼ ਸਿੰਘ ਭੱਦਲਥੂਹਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਸਰਕਾਰ ਵਚਨਬੱਧ-ਸਿਵਲ ਸਰਜਨ ਅਗਲੀ ਖ਼ਬਰ ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਨੇ ਵਿਦਿਆਰਥਣਾਂ ਨੂੰ ਵਿੱਦਿਅਕ ਤੇ ਧਾਰਮਿਕ ਦੌਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।