25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਨੇ ਵਿਦਿਆਰਥਣਾਂ ਨੂੰ ਵਿੱਦਿਅਕ ਤੇ ਧਾਰਮਿਕ ਦੌਰਾ ਕਰਵਾਇਆ

ਅਜੀਤ ਡੈਸਕ 21-11-2025
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਬਲਜਿੰਦਰ ਸਿੰਘ)-ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਵਲੋਂ ਛੇਵੀਂ ਤੋਂ ਬਾਰ੍ਹਵੀਂ ਦੀ ਵਿਦਿਆਰਥਣਾਂ ਨੂੰ ਪਿ੍ੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ, ਸ਼ਕਤੀ ਪੀਠ ਜਵਾਲਾ ਜੀ ਤੇ ਬੰਬੇ ਪਿਕਨਿਕ ਸਪੋਟ ਦਾ ਇਕ ਦਿਨਾਂ ਵਿੱਦਿਅਕ ਤੇ ਧਾਰਮਿਕ ਦੌਰਾ ਕਰਵਾਇਆ | ਇਸ ਦੌਰੇ ਦਾ ਮੰਤਵ ਸਭ ਨੂੰ ਕਿਤਾਬੀ ਗਿਆਨ ਤੋਂ ਬਾਹਰ ਦੇ ਤਜਰਬੇ ਦੇਣਾ, ਅਧਿਆਤਮਿਕਤਾ ਨਾਲ ਜੋੜਨਾ ਤੇ ਉਨ੍ਹਾਂ ਨੂੰ ਖ਼ੁਸ਼ੀ ਭਰਿਆ ਮਾਹੌਲ ਪ੍ਰਦਾਨ ਕਰਨਾ ਸੀ | ਸਕੂਲ ਮੈਨੇਜਰ ਪ੍ਰੋਫੈਸਰ ਐਨ. ਕੇ. ਸੂਦ ਨੇ ਹਰੀ ਝੰਡੀ ਦਿਖਾ ਕੇ ਵਿਦਿਆਰਥਣਾਂ ਨੂੰ ਦੌਰੇ ਲਈ ਰਵਾਨਾ ਕੀਤਾ | ਸਕੂਲ ਵਲੋਂ ਵਿਦਿਆਰਥਣਾਂ ਨੂੰ ਸਵੇਰ ਦੀ ਰਿਫਰੈਸ਼ਮੈਂਟ ਤੇ ਰਾਤ ਦਾ ਭੋਜਨ ਵੀ ਕਰਵਾਇਆ | ਵਿਦਿਆਰਥਣਾਂ ਨੇ ਭਗਤੀ ਭਾਵ ਨਾਲ ਮਾਤਾ ਚਿੰਤਪੁਰਨੀ ਤੇ ਸ਼ਕਤੀ ਪੀਠ ਜਵਾਲਾ ਜੀ ਦੇ ਦਰਸ਼ਨ ਕੀਤੇ ਅਤੇ ਆਰਤੀ ਤੋਂ ਬਾਅਦ ਬੰਬੇ ਪਿਕਨਿਕ ਸਪੋਟ ਪਹੁੰਚ ਕੇ ਮਨੋਰੰਜਕ ਖੇਡਾਂ ਅਤੇ ਨਾਚ-ਗਾਣੇ, ਝੂਲਿਆਂ ਦਾ ਆਨੰਦ ਮਾਣਿਆ | ਪਿ੍ੰਸੀਪਲ ਅੰਜੂ ਕੌੜਾ ਨੇ ਕਿਹਾ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਦੂਜੇ ਰਾਜਾਂ ਦੇ ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ ਅਤੇ ਉਨ੍ਹਾਂ ਦੇ ਜੀਵਨ ਦੇ ਸੰਸਕਾਰਾਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ |
ਪਿਛਲੀ ਖ਼ਬਰ ਇਲਾਜ ਤੇ ਪੜ੍ਹਾਈ ਦੀ ਮਦਦ ਲਈ ਲੋੜਵੰਦ ਸਾਡੇ ਤੱਕ ਪਹੁੰਚ ਕਰ ਸਕਦੇ ਹਨ- ਪ੍ਰਧਾਨ ਕਾਲਾ ਅਰੋੜਾ ਅਗਲੀ ਖ਼ਬਰ 350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਰਾਣਵਾਂ ਵਿਖੇ ਹੋਵੇਗਾ ਭਰਵਾਂ ਸਵਾਗਤ-ਜਥੇਦਾਰ ਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।