17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਹਲਕਾ ਵਿਧਾਇਕ ਰਾਏ ਵਲੋਂ 11 ਕੇ. ਵੀ. ਬੀਬੀਪੁਰ ਫੀਡਰ ਦਾ ਉਦਘਾਟਨ

ਅਜੀਤ ਡੈਸਕ 20-11-2025
ਫ਼ਤਹਿਗੜ੍ਹ ਸਾਹਿਬ, 19 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਮੀਟਰ ਲਗਵਾਉਣ ਉੱਤੇ ਐਨ.ਓ.ਸੀ. ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ | ਜੋ ਕਿ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਫ਼ੈਸਲਾ ਹੈ | ਇਸ ਦੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਬ ਸਟੇਸ਼ਨ ਬਡਾਲੀ ਆਲਾ ਸਿੰਘ ਦੇ ਨਵੇਂ ਬਣੇ 11 ਕੇ.ਵੀ. ਬੀਬੀਪੁਰ ਫੀਡਰ ਦਾ ਉਦਘਾਟਨ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਪਾਵਰ ਸਪਲਾਈ ਸੂਬਾ ਬਣਾਉਂਦੇ ਹੋਏ ਪੀ.ਐਸ.ਪੀ.ਸੀ.ਐਲ. ਵਣ ਮੰਡਲ ਸਰਹਿੰਦ ਅਧੀਨ ਆਉਂਦੇ ਉਪ ਮੰਡਲ ਬਡਾਲੀ ਆਲਾ ਸਿੰਘ ਨੂੰ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਹਿੰਦੂਪੁਰ ਫੀਡਰ, ਜਿਸ ਤੋਂ ਤਕਰੀਬਨ 12 ਪਿੰਡਾਂ ਨੂੰ ਬਿਜਲੀ ਸਪਲਾਈ ਮਿਲਦੀ ਸੀ, ਉਸ ਫੀਡਰ ਨੂੰ ਡਿਲੇਅ ਕਰਕੇ ਇਕ ਨਵਾਂ 11 ਕੇ.ਵੀ. ਬੀਬੀਪੁਰ ਫੀਡਰ ਚਾਲੂ ਕੀਤਾ ਗਿਆ ਹੈ | ਤਕਰੀਬਨ 15 ਲੱਖ ਰੁਪਏ ਦੀ ਲਾਗਤ ਦੇ ਨਾਲ ਉਕਤ ਫੀਡਰ ਨੂੰ ਚਾਲੂ ਕੀਤਾ ਗਿਆ | ਜਿਸ ਨਾਲ ਇਲਾਕੇ ਨੂੰ ਸੋਖ ਹੋਵੇਗੀ | ਇਸ ਫੀਡਰ ਦੇ ਬਣਨ ਨਾਲ ਪਿੰਡਾਂ ਦੀ ਬਿਜਲੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇਗਾ | ਇਸ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਹੋਰ ਬਿਹਤਰ ਹੋਵੇਗੀ ਅਤੇ ਗਰਮੀਆਂ ਦੌਰਾਨ ਸਪਲਾਈ ਵਿਚ ਜੋ ਬਾਰ ਬਾਰ ਫਾਲਟ ਪੈਂਦੇ ਸਨ ਅਤੇ ਖਪਤਕਾਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ, ਉਸ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ | ਇਸ ਮੌਕੇ ਇੰਜੀਨੀਅਰ ਅਮਨਦੀਪ ਸਿੰਘ ਚੀਫ਼ ਇੰਜੀਨੀਅਰ ਵਣ ਮੰਡਲ ਸਰਹਿੰਦ, ਇੰਜੀਨੀਅਰ ਅਮਨਪ੍ਰੀਤ ਸਿੰਘ ਉਪ ਮੰਡਲ ਅਧਿਕਾਰੀ ਬਡਾਲੀ ਆਲਾ ਸਿੰਘ ਅਤੇ ਸਮੂਹ ਸਟਾਫ਼ ਵੀ ਹਾਜ਼ਰ ਰਿਹਾ |
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ, ਕੇਸ ਦਰਜ ਅਗਲੀ ਖ਼ਬਰ ਨੈਸ਼ਨਲ ਗ੍ਰੈਪਲਿੰਗ 'ਚ 2 ਚਾਂਦੀ ਦੇ ਤਗਮੇ ਜਿੱਤ ਕੇ ਨਵਦੀਪ ਰਾਠੌਰ ਨੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।