ਫ਼ਤਹਿਗੜ੍ਹ ਸਾਹਿਬ, 19 ਨਵੰਬਰ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੇ ਵਿਹੜੇ ਵਿਚ ਫੂਡ ਓ.ਡੀ.ਸੀ.-2025 ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਛੇਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ, ਰਚਨਾਤਮਿਕਤਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਤਰ੍ਹਾਂ ਦੇ ਪਕਵਾਨ, ਰਵਾਇਤੀ ਪਕਵਾਨ ਅਤੇ ਵਿਅੰਜਨ ਭੋਜਨ ਪੇਸ਼ ਕੀਤੇ | ਛੇਵੀਂ ਤੋਂ ਅੱਠਵੀਂ ਦੇ ਬੱਚਿਆਂ ਨੇ ਸਲਾਦ, ਪੀਣ ਵਾਲੇ ਪਦਾਰਥ ਅਤੇ ਵੱਖ-ਵੱਖ ਰਾਜਾਂ ਉੱਤਰ ਪ੍ਰਦੇਸ਼, ਗੁਜਰਾਤ, ਪੰਜਾਬ, ਮੱਧ ਪ੍ਰਦੇਸ਼ ਆਦਿ ਦੇ ਰਵਾਇਤੀ ਭੋਜਨ ਆਕਰਸ਼ਕ ਢੰਗ ਨਾਲ ਪੇਸ਼ ਕੀਤੇ ਅਤੇ ਨੌਵੀਂ-ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਰਵਾਇਤੀ ਪਕਵਾਨਾਂ ਨਾਲ ਇਤਾਲਵੀ ਤੇ ਫ਼ਿਊਜ਼ਨ ਸਨੈਕਸ ਪੇਸ਼ ਕੀਤੇ | ਸਮਾਗਮ ਵਿਚ ਸਕੂਲ ਕਮੇਟੀ ਦੀ ਸਹਾਇਕ ਪ੍ਰਧਾਨ ਨੀਨਾ ਬਾਂਸਲ ਨੇ ਮੁੱਖ-ਮਹਿਮਾਨ ਅਤੇ ਰਿਮਟ ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਆਸ਼ੀਸ਼ ਬਾਲੀ ਨੇ ਜੱਜ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਨੇ ਸ਼ਬਦ, ਪੰਜਾਬੀ ਗਿਰਝਾਂ, ਲੋਕ ਗੀਤ ਤੇ ਫੁੱਲਾਂ, ਚਰਖੇ ਅਤੇ ਰਵਾਇਤੀ ਸੰਦਾਂ ਦੀ ਪ੍ਰਦਰਸ਼ਨੀ ਨਾਲ ਮਨੋਰੰਜਨ ਕੀਤਾ | ਇਸ ਮੌਕੇ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਕੜ੍ਹੀ-ਚਾਵਲ ਤੇ ਸ਼ਾਰਦਈ ਵਰਗੇ ਰਵਾਇਤੀ ਪਕਵਾਨ ਖਿੱਚ ਦਾ ਕੇਂਦਰ ਰਹੇ | ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਫੂਡ ਓ.ਡੀ.ਸੀ.-2025 ਵਿਦਿਆਰਥੀਆਂ ਦੀ ਰਚਨਾਤਮਿਕਤਾ, ਸਹਿਯੋਗੀ ਭਾਵਨਾ ਅਤੇ ਸਿੱਖਣ ਦੀ ਉਤਸੁਕਤਾ ਦੀ ਸ਼ਾਨਦਾਰ ਮਿਸਾਲ ਹੈ | ਭੋਜਨ ਸਿਰਫ਼ ਇਕ ਸੁਆਦ ਨਹੀਂ ਸਗੋਂ ਸੱਭਿਆਚਾਰ, ਪਰੰਪਰਾ ਅਤੇ ਸਬੰਧ ਦਾ ਪ੍ਰਤੀਕ ਹੈ |