ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਵਿੰਦਰ ਕੌਰ ਵਲੋਂ ਬਲਾਕ ਖਮਾਣੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੋਲ ਦਾ ਦੌਰਾ ਕੀਤਾ ਗਿਆ¢ ਉਨ੍ਹਾਂ ਸਕੂਲ ਦੇ ਸਾਰੇ ਕੈਂਪਸ ਦਾ ਦੌਰਾ ਕੀਤਾ ਅਤੇ ਮੌਕੇ 'ਤੇ ਸਕੂਲ ਸਟਾਫ਼ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਬੋਰਡ ਜਮਾਤਾਂ 8ਵੀਂ, 10ਵੀਂ ਅਤੇ 12ਵੀਂ ਦੇ ਹੋਣਹਾਰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ¢ ਸਕੂਲ ਪਿ੍ੰਸੀਪਲ ਤੇ ਅਧਿਆਪਕਾਂ ਨੂੰ ਮੈਰਿਟ ਲਈ ਟਾਰਗੈਟ ਵੀ ਦਿੱਤਾ ਗਿਆ¢ ਸਕੂਲ ਦੌਰੇ ਤੋਂ ਬਾਅਦ ਡਾਈਟ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਅਪਰ ਪ੍ਰਾਇਮਰੀ ਬਲਾਕ ਰਿਸੋਰਸ ਪਰਸਨ ਦੀ ਵਿਸ਼ਾ ਵਾਰ ਟ੍ਰੇਨਿੰਗ ਵਿਚ ਸ਼ਿਰਕਤ ਕੀਤੀ ਗਈ ਅਤੇ ਆਪਣੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਨੂੰ ਅਗਲੇਰੀ ਟੀਚਰ ਟ੍ਰੇਨਿੰਗ ਲਈ ਪ੍ਰੇਰਿਤ ਵੀ ਕੀਤਾ ਗਿਆ¢