28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਤਲੋਕ ਆਸ਼ਰਮ ਖਮਾਣੋਂ ਵਿਖੇ ਦਿਵਯ ਧਰਮ ਯੱਗ ਦਿਵਸ ਸਮਾਗਮ ਮੌਕੇ ਲੱਖਾਂ ਲੋਕ ਹੋਏ ਨਤਮਸਤਕ <br/>

ਅਜੀਤ ਡੈਸਕ 08-11-2025
ਖਮਾਣੋਂ, 7 ਨਵੰਬਰ (ਜੋਗਿੰਦਰ ਪਾਲ)-ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦੀ ਸਮਾਪਤੀ ਹੋਈ | ਸਮਾਗਮ ਦੇ ਅੰਤਿਮ ਦਿਨ ਸੰਤ ਰਾਮਪਾਲ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਸੰਗ ਕਰਦੇ ਹੋਏ ਸ਼ਰਧਾਲੂਆਂ ਨੂੰ ਅਮੋਲਕ ਆਤਮਿਕ ਗਿਆਨ ਪ੍ਰਦਾਨ ਕੀਤਾ | ਉਨ੍ਹਾਂ ਨੇ ਕਬੀਰ ਸਾਹਿਬ ਜੀ ਦੀ ਅਦਭੁਤ ਮਹਿਮਾ ਦਾ ਵਿਸਤਾਰ ਨਾਲ ਵਰਣਨ ਕੀਤਾ ਅਤੇ ਸਾਰੇ ਪਵਿੱਤਰ ਧਰਮ ਗ੍ਰੰਥਾਂ, ਵੇਦਾਂ, ਗੀਤਾ, ਬਾਈਬਲ, ਕੁਰਾਨ ਸ਼ਰੀਫ਼ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣਾਂ ਰਾਹੀਂ ਇਹ ਸਪੱਸ਼ਟ ਕੀਤਾ ਕਿ ਪੂਰਨ ਪ੍ਰਮਾਤਮਾ ਸੰਤ ਰੂਪ ਵਿਚ ਧਰਤੀ ਉੱਤੇ ਪ੍ਰਗਟ ਹੁੰਦੇ ਹਨ ਤੇ ਆਪਣਾ ਗਿਆਨ ਆਪ ਹੀ ਪ੍ਰਦਾਨ ਕਰਦੇ ਹਨ | ਸਮਾਗਮ ਦੌਰਾਨ ਆਯੋਜਿਤ ਅਧਿਆਤਮਿਕ ਪ੍ਰਦਰਸ਼ਨੀ ਸ਼ਰਧਾਲੂਆਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਰਹੀ ਅਤੇ ਸਮਾਗਮ ਦੇ ਤਿੰਨੇ ਦਿਨਾਂ ਦੌਰਾਨ ਸੰਗਤਾਂ ਲਈ ਸ਼ੁੱਧ ਦੇਸੀ ਘਿਓ ਨਾਲ ਬਣਿਆ ਭੰਡਾਰਾ ਲਗਾਤਾਰ ਅਟੁੱਟ ਚੱਲਦਾ ਰਿਹਾ, ਜਿਸ ਵਿਚ ਲੱਡੂ, ਜਲੇਬੀ ਆਦਿ ਵਿਸ਼ੇਸ਼ ਪ੍ਰਸ਼ਾਦ ਸ਼ਾਮਿਲ ਸੀ | ਦਿਵਯ ਧਰਮ ਯੱਗ ਦਿਵਸ ਸਮਾਗਮ ਨੇ ਫਿਰ ਸਾਬਤ ਕੀਤਾ ਕਿ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਆਤਮਿਕ ਜਾਗਰੂਕਤਾ ਦੀ ਨਵੀਂ ਲਹਿਰ ਵਿਸ਼ਵ ਪੱਧਰ 'ਤੇ ਉੱਭਰ ਰਹੀ ਹੈ ਜੋ ਧਰਮ, ਵਿਗਿਆਨ ਤੇ ਮਨੁੱਖਤਾ ਨੂੰ ਇਕ ਸਾਂਝੇ ਮੰਚ 'ਤੇ ਜੋੜਦੀ ਹੈ |

ਪਿਛਲੀ ਖ਼ਬਰ ਖਮਾਣੋਂ ਕਲਾਂ ਵਿਖੇ ਨਵੀਂ ਇਮਾਰਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ 'ਚ ਵਾਰਡ ਤੇ ਪੇਂਡੂ ਡਿਫੈਂਸ ਕਮੇਟੀਆਂ ਦਾ ਯੋਗਦਾਨ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।