30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪਿੰਡ ਬੋੜ ਵਿਖੇ ਬੂਟੇ ਵੰਡੇ

ਅਜੀਤ ਡੈਸਕ 06-11-2025
ਬਸੀ ਪਠਾਣਾਂ, 5 ਨਵੰਬਰ (ਐਚ.ਐਸ.ਗੌਤਮ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸ਼ੁੱਭ ਮੌਕੇ 'ਤੇ ਪਿੰਡ ਬੌੜ ਵਿਖੇ ਇਕ ਅਨੋਖਾ ਉਪਰਾਲਾ ਕਰਦਿਆਂ ਬੂਟੇ ਵੰਡੇ ਗਏ | ਇਹ ਨੇਕ ਕਾਰਜ ਸਾਰਥਕ ਫਾਊਾਡੇਸ਼ਨ ਅਤੇ ਐੱਫ਼.ਟੀ.ਸੀ. ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਸੰਪੂਰਨ ਹੋਇਆ | ਇਸ ਦੌਰਾਨ ਡਾਇਰੈਕਟ ਹਰਪ੍ਰੀਤ ਸਿੱਧੂ ਅਤੇ ਸਮਾਜ ਸੇਵਿਕਾ ਅਰਸ਼ਿੰਦਰ ਕੌਰ ਨੇ ਸੰਗਤਾਂ ਨੂੰ ਵੱਖ-ਵੱਖ ਕਿਸਮਾਂ ਦੇ ਪੌਦੇ ਵੰਡੇ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਗੁਰੂ ਸਾਹਿਬ ਦੇ ਵਾਤਾਵਰਨ ਪ੍ਰਤੀ ਸੰਦੇਸ਼ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ | ਇਸ ਮੌਕੇ ਹਰਪ੍ਰੀਤ ਸਿੱਧੂ, ਕੁਲਦੀਪ ਸਿੰਘ ਟਾਂਕ ਪ੍ਰਧਾਨ ਸਾਰਥਕ ਫਾਊਾਡੇਸ਼ਨ ਅਤੇ ਸਮਾਜ ਸੇਵੀ ਅਰਸ਼ਿੰਦਰ ਕੌਰ, ਪਿੰਡ ਦੇ ਸਰਪੰਚ ਤੇ ਪੰਚ ਗੁਰਪ੍ਰੀਤ ਕੌਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਬਾਬੇ ਨਾਨਕ ਦੇ ਉਪਦੇਸ਼ ਸਾਡੇ ਲਈ ਰਾਹ ਦਸੇਰਾ ਹਨ- ਸੰਦੀਪ ਸਿੰਘ ਬੱਲ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ 'ਚ ਵੱਖ-ਵੱਖ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।