01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵਲੋਂ ਕੈਰੀਅਰ ਵਾਧੇ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ-ਡਾ. ਸੁਮਿਤ ਸਿੰਘ

ਅਜੀਤ ਡੈਸਕ 20-10-2025
ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਡਾ. ਸੁਮਿਤ ਸਿੰਘ ਨੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵਲੋਂ ਕੈਰੀਅਰ ਵਾਧੇ ਦੀ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਜਨਤਕ ਸਿਹਤ ਢਾਂਚੇ ਵਿਚ ਡਾਕਟਰਾਂ ਦੀ ਸਮੇਂ ਸਿਰ ਭਰਤੀ ਅਤੇ ਨੌਕਰੀ ਵਿਚ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਿਛਲੇ ਸਾਲ ਤੋਂ ਸਰਕਾਰੀ ਡਾਕਟਰਾਂ ਦੀ ਚਲਦੀ ਆ ਰਹੀ ਮੰਗ ਲੰਬੇ ਸੰਘਰਸ਼ ਤੋਂ ਬਾਅਦ ਪੂਰੀ ਹੋਈ ਹੈ | ਪਹਿਲਾ ਕੇਸ ਸਰਕਾਰ ਦੁਆਰਾ ਮਨਜ਼ੂਰ ਕਰਦੇ ਹੋਏ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਪਟਿਆਲਾ ਜ਼ਿਲ੍ਹਾ ਇਕਾਈ ਪ੍ਰਧਾਨ ਡਾ. ਸੁਮਿਤ ਸਿੰਘ ਨੇ ਕਿਹਾ ਕਿ ਇਸ ਸਾਲ ਤੋਂ ਵੱਧ ਚਲੇ ਸੰਘਰਸ਼ ਦੌਰਾਨ ਡਾਕਟਰ ਐਸੋਸੀਏਸ਼ਨ ਨੇ ਦਿ੍ੜਤਾ ਦੇ ਨਾਲ-ਨਾਲ ਲਚੀਲੇਪਣ ਦਾ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾ ਮਨਾਉਣ ਪਿੱਛੇ ਮਰੀਜ਼ਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ | ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਸਰਕਾਰ ਅੱਗੇ ਰੱਖੀਆਂ ਪੀ.ਸੀ.ਐਮ.ਐਸ.ਏ. ਦੀਆਂ ਤਿੰਨ ਪ੍ਰਮੁੱਖ ਮੰਗਾਂ ਮੈਡੀਕਲ ਅਫ਼ਸਰਾਂ ਦੀ ਭਰਤੀ, ਐਮ.ਏ.ਸੀ.ਪੀ. ਲਾਗੂ ਕਰਨ ਅਤੇ ਹਸਪਤਾਲਾਂ ਵਿਚ ਸੁਰੱਖਿਆ ਢਾਂਚਾ ਲਾਗੂ ਕਰਨ, ਹੱਲ ਹੋ ਗਈਆਂ ਹਨ | ਪੀ.ਸੀ.ਐਮ.ਐਸ. ਜਥੇਬੰਦੀ ਦੇ ਸਟੇਟ ਪ੍ਰੈਜ਼ੀਡੈਂਟ ਡਾ. ਅਖਿਲ ਸਰੀਨ ਨੇ ਇਸ ਨੂੰ ਲੋਕਾ ਦੇ ਚਲ ਰਹੇ ਸਰਕਾਰੀ ਸਿਹਤ ਤੰਤਰ ਨੂੰ ਮਜ਼ਬੂਤ ਬਣਾਏ ਰੱਖਣ ਲਈ ਇਕ ਵੱਡੀ ਜਿੱਤ ਦੱਸੀ ਹੈ | ਇਸ ਮੌਕੇ ਜਾਇਜ਼ ਤੇ ਲੋਕ ਹਿਤ ਨੂੰ ਸਮਝਦੇ ਹੋਏ ਮੰਗਾ ਨੂੰ ਮੰਨਣ ਲਈ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪਿ੍ੰਸੀਪਲ ਸਕੱਤਰ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਹਿਤਿੰਦਰ ਕੌਰ ਦਾ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਇਨ੍ਹਾਂ ਮੁੱਖ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸੰਬੰਧਿਤ ਵਿਭਾਗਾਂ ਨਾਲ ਨਿਰੰਤਰ ਸੰਪਰਕ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਨੇ ਮਨਾਇਆ ਵਿਸ਼ਵ ਭੋਜਨ ਦਿਵਸ ਅਗਲੀ ਖ਼ਬਰ ਕੋਰਡੀਆ ਸੰਸਥਾਨ ਵਿਖੇ ਦੀਪ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।