04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਐਸ. ਡੀ. ਪਬਲਿਕ ਸਕੂਲ 'ਚ ਮਨਾਇਆ ਦੀਵਾਲੀ ਫ਼ੈਸਟੀਵਲ

ਅਜੀਤ ਡੈਸਕ 19-10-2025
ਮੰਡੀ ਗੋਬਿੰਦਗੜ੍ਹ, 18 ਅਕਤੂਬਰ (ਇਕਬਾਲਦੀਪ ਸੰਧੂ)-ਤਿਉਹਾਰ ਸਾਡੇ ਦੇਸ਼ ਦੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹਨ | ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਦੇ ਜੀਵਨ ਵਿਚ ਖ਼ੁਸ਼ੀ ਅਤੇ ਉਤਸ਼ਾਹ ਲਿਆਉਂਦੇ ਹਨ | ਇਸੇ ਕੜੀ ਤਹਿਤ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਸਕੂਲ ਨੇ ਬੱਚਿਆਂ ਵਿਚ ਭਾਰਤੀ ਸੱਭਿਆਚਾਰ ਪ੍ਰਤੀ ਪਿਆਰ ਪੈਦਾ ਕਰਨ ਲਈ ਦੀਵਾਲੀ ਤਿਉਹਾਰ ਦਾ ਐਸ.ਡੀ. ਪਬਲਿਕ ਸਕੂਲ ਵਿਚ ਆਯੋਜਨ ਕੀਤਾ | ਜਿਸ ਵਿਚ ਇਕ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ | ਜਿਨ੍ਹਾਂ ਵਿਚ ਬੱਚਿਆਂ ਨੇ ਰਾਮਾਇਣ ਦੇ ਪਾਤਰਾਂ ਦੇ ਰੂਪ ਵਿਚ ਪਹਿਰਾਵਾ ਪਾਇਆ | ਜਦਕਿ ਇਕ ਫੂਡੀ ਫੈਸਟ ਵੀ ਆਯੋਜਿਤ ਕੀਤਾ ਗਿਆ, ਜਿੱਥੇ ਬੱਚਿਆਂ ਨੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਤਿਆਰ ਕੀਤੇ | ਇਸ ਮੌਕੇ ਟਵਿੰਕਲ ਢੰਡ, ਸੁਨੀਤਾ ਮਦਾਨ ਅਤੇ ਹਰਜੀਤ ਕੌਰ ਮੁੱਖ ਮਹਿਮਾਨ ਸਨ | ਇਸ ਮੌਕੇ ਸਕੂਲ ਡਾਇਰੈਕਟਰ ਕੰਚਨ ਢੰਡ ਨੇ ਕਿਹਾ ਕਿ ਇਹ ਤਿਉਹਾਰ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਦੇ ਹਨ ਅਤੇ ਸਾਡੀਆਂ ਪਰੰਪਰਾਵਾਂ ਦਾ ਇਕ ਅਨਿੱਖੜਵਾਂ ਅੰਗ ਹਨ | ਸਕੂਲ ਪਿ੍ੰਸੀਪਲ ਅਨੁਰਾਧਾ ਵੋਹਰਾ ਅਤੇ ਵਾਈਸ ਪਿ੍ੰਸੀਪਲ ਅਨੀਤਾ ਗੁਪਤਾ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਜਦਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਲੋਂ ਅਲੂਮਨੀ ਮੀਟ ਕਰਵਾਈ ਅਗਲੀ ਖ਼ਬਰ ਸਵ. ਕਰਨੈਲ ਸਿੰਘ ਭੰਗੂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।