ਅਮਲੋਹ, 21 ਜੁਲਾਈ (ਕੇਵਲ ਸਿੰਘ)-ਸੰਤ ਭਵਨ ਠਾਠ ਨਮੋਸਰ ਰਾਏਪੁਰ ਚੋਬਦਾਰਾਂ ਵਿਖੇ ਬਾਬਾ ਜੈ ਦੇਵ ਨਾਥ ਦੀ ਅਗਵਾਈ ਹੇਠ ਸਵਾਮੀ ਸੁਖਦੇਵ ਮੁਨੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਬਾਬਾ ਜਗਨ ਨਾਥ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ 'ਤੇ ਦੇਸ਼ ਭਗਤ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ, ਦੰਦਾਂ ਅਤੇ ਅੱਖਾਂ ਦਾ ਚੈੱਕਅੱਪ ਕਰਕੇ ਲਗਪਗ 200 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ 'ਤੇ ਬਾਬਾ ਜੈ ਦੇਵ ਨਾਥ ਤੋਂ ਇਲਾਵਾ ਬਾਬਾ ਜਗਨਨਾਥ, ਬਾਬਾ ਝਿਲਮਲ ਨਾਥ, ਬਾਬਾ ਸੋਮਨਾਥ, ਬਾਬਾ ਅਮਰੀਕ ਨਾਥ, ਬਾਬਾ ਮੰਗਲ ਨਾਥ, ਬਾਬਾ ਜਸਵੀਰ ਸਿੰਘ ਕਾਲਾ ਡੂਡੀਆਂ, ਐਡ. ਰਾਮ ਸਿੰਘ ਰੈਸਲ, ਪੀ.ਆਰ.ਓ. ਧਰਮ ਸਿੰਘ ਰਾਈਏਵਾਲ, ਡਾ. ਰਸਨਾ, ਰਮੇਸ਼ ਕੁਮਾਰ, ਬਿਧੀ ਚੰਦ ਅਤੇ ਰਾਜਵੀਰ ਸਿੰਘ ਮੌਜੂਦ ਸਨ |