ਡਾਇਰੀਏ ਦੇ ਪੰਜ ਨਵੇਂ ਕੇਸ ਪਿੰਡ ਚੰਗੇਰਾ ਵਿਖੇ ਆਏ ਸਾਹਮਣੇ-ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਕੀਤੀ ਗਈ ਜਾਂਚ
ਪਿੰਡ ਚੰਗੇਰਾ ਵਿਖੇ ਮਰੀਜ਼ਾਂ ਦੀ ਜਾਂਚ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ ਅਤੇ ਘਰਾਂ 'ਚੋਂ ਪਾਣੀ ਦੇ ਨਮੂਨੇ ਲੈਂਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮ | ਤਸਵੀਰਾਂ : ਭੁਪਿੰਦਰ ਸਿੰਘ
<br/>
22-07-2025
ਮਾਮਲੇ ਸਬੰਧੀ ਜਦੋਂ ਜਲ ਸਪਲਾਈ ਵਿਭਾਗ ਦੇ ਜੇ. ਈ. ਨਵਜੋਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਪਾਈਪਲਾਈਨ ਵਿਚ ਨਵੀਂ ਪਾਈਪਲਾਈਨ ਜੋੜਨ ਕਾਰਨ ਥੋੜ੍ਹੀ ਬਹੁਤ ਲੀਕੇਜ ਆ ਗਈ ਸੀ | ਜਿਸ ਨੂੰ ਦੇਰ ਸ਼ਾਮ ਬੰਦ ਕਰਵਾ ਕੇ ਪੁੱਟੇ ਗਏ ਖੱਡਿਆਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ | ਹੁਣ ਪੂਰੀ ਲਾਈਨ ਵਿਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਨਹੀਂ ਹੈ |