29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭੁੱਨਰਹੇੜੀ ਦਾ ਕਿੱਤਾ ਮੁਖੀ ਸਿੱਖਿਆ ਦੇਣ ਵਾਲਾ ਸੈਂਟਰ ਬਣਿਆ ਚਿੱਟਾ ਹਾਥੀ

ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਸੈਂਟਰ ਭੁੱਨਰਹੇੜੀ ਦੀ ਬਣੀ ਇਮਾਰਤ ਦਾ ਦਿ੍ਸ਼ | ਤਸਵੀਰ : ਧਨਵੰਤ ਸਿੰਘ <br/> 22-07-2025
ਧਨਵੰਤ ਸਿੰਘ
ਭੁੱਨਰਹੇੜੀ, 21 ਜੁਲਾਈ-ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇਣ ਵਾਲਾ ਸਕਿਲ ਸੈਂਟਰ ਭੁੱਨਰਹੇੜੀ ਬੰਦ ਹੋਣ ਕਾਰਨ ਚਿੱਟਾ ਹਾਥੀ ਬਣਿਆਂ ਹੋਇਆ ਹੈ | ਦੱਸਣਯੋਗ ਹੈ ਕਿ ਨੌਜਵਾਨਾਂ- ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਸੈਂਟਰ ਭੁੱਨਰਹੇੜੀ ਦੀ ਨਵੀਂ ਇਮਾਰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਨਰਹੇੜੀ ਨੇੜੇ ਬਣਾਈ ਗਈ ਸੀ ਤਾਂ ਕਿ ਇਲਾਕੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਯੋਗ ਬਣਾਇਆ ਜਾ ਸਕੇ | ਇਹ ਸੈਂਟਰ ਪੰਜਾਬ ਅੰਦਰ ਪੇਂਡੂ ਖੇਤਰ ਦੇ ਬੱਚਿਆਂ 'ਚ ਹੁਨਰ ਵਿਕਾਸ ਯੋਜਨਾ ਤਹਿਤ ਬਲਾਕ ਪੱਧਰ 'ਤੇ ਬਣਾਏ ਗਏ ਸਨ ਤੇ ਪੇਂਡੂ ਵਰਗ ਦੇ ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਯੋਗ ਬਣਾਉਣਾ ਇਨ੍ਹਾਂ ਦਾ ਮੁੱਖ ਮੰਤਵ ਸੀ | ਇਸੇ ਤਹਿਤ ਕਸਬਾ ਭੁੱਨਰਹੇੜੀ 'ਚ ਵੀ ਸ਼ਾਨਦਾਰ ਇਮਾਰਤ ਬਣਾ ਕੇ 29 ਦਸੰਬਰ 2016 ਨੂੰ ਸੇਵਾਵਾਂ ਦੇਣ ਲਈ ਤਿਆਰ ਕੀਤੀ ਗਈ ਸੀ ਪਰ ਸਰਕਾਰੀ ਅਧਿਕਾਰੀਆਂ ਨੇ ਇਸ ਸੈਂਟਰ ਨੂੰ ਚਲਾਉਣ ਵੱਲ ਤਵੱਜੋਂ ਨਹੀਂ ਦਿੱਤੀ ਕਿਉਂਕਿ ਸ਼ਹਿਰ ਤੋਂ ਬਾਹਰ ਨਿਕਲ ਕੇ ਦਿਹਾਤੀ ਖੇਤਰਾਂ ਵਿਚ ਜਾਣਾ ਅਧਿਕਾਰੀਆਂ ਨੂੰ ਸ਼ਾਇਦ ਔਖਾ ਲੱਗ ਰਿਹਾ ਹੈ | ਸਕਿੱਲ ਸੈਂਟਰ ਭੁੱਨਰਹੇੜੀ ਸਰਕਾਰੀ ਅਧਿਕਾਰੀਆਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਣ ਕਾਰਨ ਸੇਵਾਵਾਂ ਦੇਣ ਤੋਂ ਅਸਮਰਥ ਹੈ | ਨੇੜਲੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੇਂਡੂ ਸਕਿਲ ਸੈਂਟਰ ਵਧੀਆ ਸਾਧਨ ਹੈ | ਜਿੱਥੋਂ ਕਿ ਲੜਕੇ ਅਤੇ ਲੜਕੀਆਂ ਸਫਲਤਾ ਪੂਰਵਕ ਟਰੇਨਿੰਗ ਲੈਣ ਉਪਰੰਤ ਰੋਜ਼ਗਾਰ ਯੋਗ ਬਣ ਸਕਦੇ ਸਨ ਪਰ ਇਸ ਮਹੱਤਵਪੂਰਨ ਉਪਰਾਲੇ ਨੂੰ ਅੱਗੇ ਤੋਰਨ ਵਾਲੇ ਅਧਿਕਾਰੀਆਂ ਵਲੋਂ ਦਿਲਚਸਪੀ ਨਹੀਂ ਦਿਖਾਈ ਜਾ ਰਹੀ | ਜਿਸ ਕਾਰਨ ਇਹ ਸੈਂਟਰ ਸਫਲਤਾ ਵੱਲ ਕਦਮ ਵਧਾਉਣ ਤੋਂ ਪਹਿਲਾਂ ਹੀ ਦਮ ਤੋੜ ਚੁੱਕਿਆ ਹੈ | ਜਦ ਕਿ ਇਲਾਕੇ ਦੇ ਨੌਜਵਾਨ ਲੜਕੇ, ਲੜਕੀਆਂ ਇੱਥੋਂ ਸਿਖਲਾਈ ਪ੍ਰਾਪਤ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਇੱਛਾ ਰੱਖਦੇ ਹਨ |
ਸੂਤਰਾਂ ਮੁਤਾਬਿਕ ਦੀਨ ਦਿਆਲ ਉਪਾਧਿਆ-ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਪੇਂਡੂ ਨੌਜਵਾਨ ਨੂੰ ਰੋਜ਼ਗਾਰ ਯੋਗ ਬਣਾਉਣ ਲਈ ਅਜਿਹੇ ਸੈਂਟਰ ਦੀ ਸਥਾਪਨਾ ਕੀਤੀ ਗਈ ਸੀ | ਜਿੱਥੋਂ ਕਿ ਬਲਾਕ ਪੱਧਰ 'ਤੇ ਸਕਿੱਲ ਸੈਂਟਰ ਰਾਹੀਂ ਨੌਜਵਾਨ ਰੁਜ਼ਗਾਰ ਯੋਗ ਬਣਾਇਆ ਜਾਣਾ ਸੀ ਪਰ ਸਰਕਾਰ ਦੇ ਕਿਸੇ ਅਧਿਕਾਰੀ ਨੇ ਇਸ ਨੂੰ ਚਲਾਉਣ ਲਈ ਸਾਰਥਿਕ ਕਦਮ ਨਹੀਂ ਚੁੱਕੇ | ਇਸ ਤੋਂ ਇਲਾਵਾ ਕਿਸੇ ਸਿਆਸੀ ਪਾਰਟੀ ਦੇ ਲੀਡਰ ਨੇ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਮਾਰਤ ਵੀ ਖ਼ਰਾਬ ਹੋ ਰਹੀ ਹੈ |
ਪਿਛਲੀ ਖ਼ਬਰ ਡਾਇਰੀਏ ਦੇ ਪੰਜ ਨਵੇਂ ਕੇਸ ਪਿੰਡ ਚੰਗੇਰਾ ਵਿਖੇ ਆਏ ਸਾਹਮਣੇ-ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਕੀਤੀ ਗਈ ਜਾ... ਅਗਲੀ ਖ਼ਬਰ ਬਰਿੰਦਰ ਬਿੱਟੂ ਭਾਦਸੋਂ ਨੇ ਕੀਤੀ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।