ਫ਼ਤਹਿਗੜ੍ਹ ਸਾਹਿਬ, 20 ਜੁਲਾਈ (ਬਲਜਿੰਦਰ ਸਿੰਘ)-ਪਰਮ ਪੂਜਯ ਗੁਰਦੇਵ ਸੁਧਾਂਸ਼ੂ ਦੀ ਅਸੀਮ ਕਿਰਪਾ ਨਾਲ, ਗੁਰੂ ਕਿਰਪਾ ਸੇਵਾ ਸੰਸਥਾਨ, ਸਿਨੇਮਾ ਰੋਡ, ਸਰਹਿੰਦ ਵਿਖੇ ਵਿਸ਼ਵ ਜਾਗਿ੍ਤੀ ਮਿਸ਼ਨ, ਸਰਹਿੰਦ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਯਮੁਨਾਪੁਰੀ ਦੀ ਹਾਜ਼ਰੀ ਨੇ ਸਮਾਗਮ ਨੂੰ ਰੂਹਾਨੀ ਤੇ ਉਤਸ਼ਾਹ ਨਾਲ ਭਰਪੂਰ ਕਰ ਦਿੱਤਾ | ਇਸ ਮੌਕੇ ਲਗਪਗ 48 ਵਲੰਟੀਅਰ ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ ਅਤੇ ਇਸ ਸਾਰੇ ਮੈਡੀਕਲ ਕਾਰਜ ਫ਼ਤਹਿਗੜ੍ਹ ਸਾਹਿਬ ਦੇ ਬਲੱਡ ਬੈਂਕ ਦੀ ਮਾਹਿਰ ਡਾਕਟਰੀ ਟੀਮ ਵਲੋਂ ਸੁਚੱਜੇ ਢੰਗ ਨਾਲ ਨਿਭਾਏ ਗਏ | ਇਸ ਮੌਕੇ 'ਤੇ ਜ਼ਿਲ੍ਹਾ ਪੁਲਿਸ ਮੁਖੀ ਅਗਰਵਾਲ ਨੇ ਕਿਹਾ ਕਿ ਇਹੋ ਜਿਹੇ ਮਾਨਵਤਾਵਾਦੀ ਯਤਨ ਜੀਵਨ ਬਚਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ | ਸਵਾਮੀ ਯਮੁਨਾਪੁਰੀ ਨੇ ਸਾਰੇ ਦਾਨੀਆਂ ਤੇ ਆਯੋਜਕਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸਭ ਤੋਂ ਉੱਚੀ ਸੇਵਾ ਹੈ | ਸੰਸਥਾ ਦੇ ਪ੍ਰਧਾਨ ਅਸ਼ਵਨੀ ਗਰਗ ਨੇ ਕਿਹਾ ਕਿ ਅਸੀਂ ਸਾਰੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹਾਂ, ਜਿਨ੍ਹਾਂ ਨੇ ਇਸ ਕੈਂਪ ਨੂੰ ਸਫ਼ਲ ਬਣਾਇਆ | ਇਹ ਯਤਨ ਸਾਡੇ ਗੁਰਦੇਵ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਹਨ | ਡਾ. ਹਿਤੇਂਦਰ ਸੂਰੀ ਨੇ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਕੁਝ ਘੰਟੇ ਬਾਅਦ ਸਰੀਰ ਵਿਚ ਖੂਨ ਦੁਬਾਰਾ ਬਣ ਜਾਂਦਾ ਹੈ | ਇਸ ਮੌਕੇ ਅਸ਼ਵਨੀ ਗਰਗ, ਡਾ. ਰਘੁਬੀਰ ਸੂਰੀ, ਡਾ. ਹਿਤੇਂਦਰ ਸੂਰੀ, ਜਗਦੀਸ਼ ਵਰਮਾ, ਅਸ਼ੋਕ ਬੰਸਲ, ਪ੍ਰਵੀਣ ਗਰਗ, ਅਰੁਣ ਸੂਰੀ, ਅਸ਼ਵਨੀ ਸਿੰਘੀ, ਕਪਿਲ ਕੰਸਲ, ਰਾਕੇਸ਼ ਗੁਪਤਾ, ਸੁਨੀਲ ਵਰਮਾ, ਵਿਨੇ ਗੁਪਤਾ, ਮੋਤੀਲਾਲ ਕਪਿਲਾਸ਼, ਕਰਣ ਗੁਪਤਾ, ਰਾਕੇਸ਼ ਮਿੱਤਲ, ਨਿਮਿਤ ਗਰਗ, ਦਿ੍ਸ਼ਟੀ ਗਰਗ, ਰੂਪੇਸ਼ ਗਰਗ, ਰਾਘਵ, ਸੰਜੀਵ ਗੋਇਲ, ਬਲਜਿੰਦਰ ਸ਼ਰਮਾ, ਦੇਵੇਂਦਰ ਪਰਾਸ਼ਰ, ਅਤੁੱਲ ਪਰਾਸ਼ਰ, ਵਿਸ਼ਾਲ ਵਰਮਾ, ਅਸ਼ੋਕ ਕੁਮਾਰ, ਵਿਨੇ ਸੂਦ, ਜਗਜੀਤ ਅਤੇ ਐਸ.ਪੀ. ਸ਼ੁਕਲਾ ਆਦਿ ਹਾਜ਼ਰ ਸਨ |